ਸ੍ਰੀ ਅਨੰਦਪੁਰ ਸਾਹਿਬ (ਅਰਵਿੰਦਰ ਬਿੰਦੀ)-ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ‘ਚ ਸ਼ਰਧਾਲੂਆਂ ਲਈ ਮੁਫਤ ਸ਼ਟਲ ਬੱਸ ਸਰਵਿਸ 24 ਘੰਟੇ ਚੱਲ ਰਹੀ ਹੈ | ਬਾਹਰਲੇ ਸ਼ਹਿਰਾਂ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਬਦਲਵੇਂ ਰੂਟ ਤਿਆਰ ਕੀਤੇ ਗਏ ਹਨ | ਰੂਪਨਗਰ ਤੋਂ ਬਿਲਾਸਪੁਰ ਮਨਾਲੀ ਆਉਣ ਜਾਣ ਲਈ ਘਨੋਲੀ, ਨਾਲਾਗੜ੍ਹ, ਦੇਹਣੀ, ਸਵਾਰਘਾਟ ਰੂਟ ਤਿਆਰ ਕੀਤਾ ਗਿਆ ਹੈ | ਰੂਪਨਗਰ ਤੋਂ ਨੰਗਲ ਆਉਣ ਜਾਣ ਲਈ ਹੈਡ ਵਰਕਸ, ਨੂਰਪੁਰ ਬੇਦੀ, ਝੱਜ ਚੌਕ, ਕਲਵਾ ਮੋੜ ਰੂਟ ਤਿਆਰ ਕੀਤਾ ਗਿਆ ਹੈ | ਬੁੰਗਾ ਸਾਹਿਬ ਤੋ ਗੜ੍ਹਸ਼ੰਕਰ ਤੇ ਨੰਗਲ ਆਉਣ ਜਾਣ ਲਈ ਨੂਰਪੁਰ ਬੇਦੀ, ਝੱਜ ਚੌਕ, ਕਲਵਾਂ ਮੋੜ ਰੂਟ ਤਿਆਰ ਕੀਤਾ ਗਿਆ ਹੈ | ਪ੍ਰਵੇਸ਼ ਵਰਜਿਤ ਪੁਆਇੰਟ ਤੇ ਡਾਈਵਰਸ਼ਨ ਦੇ ਸੰਕੇਤ ਨਕਸ਼ੇ ਉਤੇ ਦਰਸਾਏ ਗਏ ਹਨ, ਜਿਸ ਤੋਂ ਬਾਹਰਾੋ ਆਉਣ ਜਾਣ ਵਾਲੇ ਵਾਹਨ ਚਾਲਕਾਂ ਤੇ ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ਵਿਚ ਆਉਣ ਵਾਲੀ ਸੰਗਤ ਨੂੰ ਵੱਡੀ ਜਾਣਕਾਰੀ ਮਿਲ ਰਹੀ ਹੈ | ਪਾਰਕਿੰਗ ਵਾਲੀਆਂ ਥਾਵਾਂ ਤੋਂ ਨਿਰੰਤਰ ਸ਼ਟਲ ਬੱਸ ਸਰਵਿਸ ਚਲਾਈ ਜਾ ਰਹੀ ਹੈ |




