34.1 C
Jalandhar
Friday, October 18, 2024
spot_img

ਪਾਕਿ ‘ਚ ਫਿਦਾਇਨ ਹਮਲਾ, 9 ਪੁਲਸ ਮੁਲਾਜ਼ਮਾਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਬੋਲਨ ਜ਼ਿਲ੍ਹੇ ‘ਚ ਇੱਕ ਆਤਮਘਾਤੀ ਨੇ ਮੋਟਰਸਾਈਕਲ ਨਾਲ ਪੁਲਸ ਵੈਨ ‘ਚ ਟੱਕਰ ਮਾਰ ਦਿੱਤੀ | ਇਸ ‘ਚ ਵੈਨ ਵਿੱਚ ਧਮਾਕਾ ਹੋਇਆ ਅਤੇ 9 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ 15 ਜਵਾਨ ਜ਼ਖ਼ਮੀ ਹੋ ਗਏ | ਇਹ ਪਿਛਲੇ 2 ਮਹੀਨਿਆ ‘ਚ ਪੁਲਸ ‘ਤੇ ਹੋਇਆ ਚੌਥਾ ਵੱਡਾ ਹਮਲਾ ਹੈ | ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵੈਨ ਕਾਮਬਰੀ ਪੁਲ ਤੋਂ ਲੰਘ ਰਹੀ ਸੀ |
ਜ਼ਖ਼ਮੀ ਪੁਲਸ ਵਾਲਿਆਂ ਨੂੰ ਇੱਥੇ ਏਅਰ ਲਿਫਟ ਕੀਤਾ ਗਿਆ | ਕੋਇਟਾ ਦੇ ਸਾਰੇ ਹਸਪਤਾਲਾਂ ‘ਚ ਹਾਈ ਅਲਰਟ ਕੀਤਾ ਗਿਆ ਹੈ | ਪੁਲਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ |

Related Articles

LEAVE A REPLY

Please enter your comment!
Please enter your name here

Latest Articles