23.9 C
Jalandhar
Thursday, October 17, 2024
spot_img

ਟੀਸੀ ‘ਤੇ ਤਾਇਨਾਤ ਸ਼ੇਰਨੀ

ਨਵੀਂ ਦਿੱਲੀ : ਫਾਇਰ ਐਂਡ ਫਿਉਰੀ ਕੋਰ ਦੀ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ-ਇ-ਜੰਗ ਸਿਆਚਿਨ ਵਿਚ ਤਾਇਨਾਤ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਅਧਿਕਾਰੀ ਹੋ ਗਈ ਹੈ | ਉਸ ਨੂੰ ਜਨਵਰੀ ਵਿਚ 15,600 ਫੁੱਟ ਦੀ ਉਚਾਈ ‘ਤੇ ਸਥਿਤ ਕੁਮਾਰ ਪੋਸਟ ਵਿਚ ਤਿੰਨ ਮਹੀਨਿਆਂ ਲਈ ਤਾਇਨਾਤ ਕੀਤਾ ਗਿਆ ਸੀ | ਤਾਇਨਾਤੀ ਤੋਂ ਪਹਿਲਾਂ ਉਸ ਨੇ ਇਕ ਮਹੀਨਾ ਬਰਫ ਦੀ ਕੰਧ ਚੜ੍ਹਨ ਸਮੇਤ ਸਖਤ ਅਭਿਆਸ ਕੀਤਾ ਸੀ | ਰਾਜਸਥਾਨ ਦੀ ਕੈਪਟਨ ਸ਼ਿਵਾ ਨੇ ਉਦੈਪੁਰ ਤੋਂ ਸਕੂਲ ਪੜ੍ਹਾਈ ਕਰਨ ਤੋਂ ਬਾਅਦ ਐੱਨ ਜੇ ਆਰ ਇੰਸਟੀਚਿਊਟ ਆਫ ਟੈਕਨਾਲੋਜੀ ਉਦੈਪੁਰ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles