ਪ੍ਰਸਿੱਧ ਚਿੰਤਕ ਜਗਰੂਪ ਦੀ ਰਚਨਾ ‘ਤੇ ਵਿਚਾਰ-ਚਰਚਾ ਪਹਿਲੀ ਨੂੰ

0
285

ਜਲੰਧਰ (ਕੇਸਰ)-ਪ੍ਰਸਿੱਧ ਚਿੰਤਕ ਜਗਰੂਪ ਦੀ ਰਚਨਾ ‘ਕੁਦਰਤ ਅਤੇ ਸਮਾਜਿਕ ਵਿਰੋਧ ਵਿਕਾਸ ਦੇ ਨੇਮ ਤੇ ਸੱਤਾ’ ‘ਤੇ ਲੇਖਕਾਂ ਦੀ ਸੰਸਥਾ ‘ਫੁਲਵਾੜੀ’ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ‘ਚ ਪਹਿਲੀ ਅਪਰੈਲ ਨੂੰ ਵਿਚਾਰ-ਚਰਚਾ ਕੀਤੀ ਜਾ ਰਹੀ ਹੈ | ਸੰਸਥਾ ਦੇ ਆਗੂ ਦੇਸ ਰਾਜ ਕਾਲੀ ਤੇ ਡਾਕਟਰ ਸੈਲੇਸ਼ ਨੇ ਦੱਸਿਆ ਕਿ ਉੱਘੇ ਵਿਦਵਾਨ ਦਰਸ਼ਨ ਸਿੰਘ ਖਟਕੜ ਮੁੱਖ ਵਕਤਾ ਹੋਣਗੇ | ਚਰਚਾ ਨੂੰ ਅੱਗੇ ਤੋਰਨ ਵਾਲਿਆਂ ਵਿੱਚ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐੱਮ ਦੇ ਸੂੁਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਦੀ ਕੌਮੀ ਕੌਸਲ ਮੈਂਬਰ ਨਰਿੰਦਰ ਸੋਹਲ ਹੋਣਗੇ | ਡੇਢ ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਣ ਵਾਲੀ ਚਰਚਾ ‘ਚ ਪਟਿਆਲਾ , ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ‘ਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਭਰ ‘ਚੋਂ ਚਿੰਤਕ ਤੇ ਸਰੋਤੇ ਪਹੁੰਚ ਰਹੇ ਹਨ |

LEAVE A REPLY

Please enter your comment!
Please enter your name here