40 C
Jalandhar
Tuesday, May 28, 2024
spot_img

ਅੰਮਿ੍ਤਪਾਲ ਦੀ ਪਤਨੀ ਤੋਂ ਪੁੱਛਗਿੱਛ

ਅੰਮਿ੍ਤਸਰ : ਡੀ ਐੱਸ ਪੀ ਹਰਕਿ੍ਸ਼ਨ ਸਿੰਘ ਦੀ ਅਗਵਾਈ ‘ਚ ਪੁਲਸ ਨੇ ਅੰਮਿ੍ਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੈੜਾ ‘ਚ ਉਸ ਦੀ ਪਤਨੀ ਕਿਰਨਦੀਪ ਕੌਰ ਤੋਂ ਪੁੱਛਗਿੱਛ ਕੀਤੀ | ਉਸ ਦਾ ਨਾਂਅ ‘ਵਾਰਿਸ ਪੰਜਾਬ ਦੇ’ ਲਈ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ‘ਚ ਬੋਲਦਾ ਹੈ | ਇਸ ਤੋਂ ਪਹਿਲਾਂ ਡੀ ਐੱਸ ਪੀ ਰੈਂਕ ਦੀ ਮਹਿਲਾ ਅਧਿਕਾਰੀ ਨੇ ਵੀ ਕਿਰਨਦੀਪ ਅਤੇ ਹੋਰ ਪਰਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ | ਬਰਤਾਨਵੀ ਨਾਗਰਿਕ ਕਿਰਨਦੀਪ ਨੂੰ ਇੰਗਲੈਂਡ ‘ਚ 2020 ਵਿਚ ਬੱਬਰ ਖਾਲਸਾ ਲਈ ਫੰਡ ਜੁਟਾਉਣ ਦੇ ਦੋਸ਼ ਵਿਚ ਪੰਜ ਵਿਅਕਤੀਆਂ ਸਣੇ ਗਿ੍ਫਤਾਰ ਵੀ ਕੀਤਾ ਗਿਆ ਸੀ | ਇਸੇ ਦੌਰਾਨ ਜਲੰਧਰ ਦੇ ਐੱਸ ਐੱਸ ਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਜਿਸ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭੱਜਿਆ ਸੀ, ਉਹ ਬਰਾਮਦ ਕਰ ਲਿਆ ਹੈ | ਇਹ ਮੋਟਰਸਾਈਕਲ ਜਲੰਧਰ ਤੋਂ ਕਰੀਬ 45 ਕਿਲੋਮੀਟਰ ਦੂਰ ਪਿੰਡ ਦਾਰਾਪੁਰ ਦੀ ਨਹਿਰ ਕੋਲ ਮਿਲਿਆ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੀ ਜੀ ਪੀ ਨੂੰ ਪੱਤਰ ਭੇਜ ਕੇ ਅੰਮਿ੍ਤਪਾਲ ਸਿੰਘ ਮਾਮਲੇ ‘ਚ ਵੱਡੀ ਗਿਣਤੀ ‘ਚ ਨੌਜਵਾਨਾਂ ਨੂੰ ਫੜੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ ਹੈ | ਉਨ੍ਹਾ ਕਿਹਾ ਕਿ ਪੰਜਾਬ ਕਾਂਗਰਸ ਦੇਸ਼-ਵਿਰੋਧੀ ਅਨਸਰਾਂ ਪ੍ਰਤੀ ਕਿਸੇ ਵੀ ਨਰਮੀ ਦਾ ਸਮਰਥਨ ਨਹੀਂ ਕਰਦੀ, ਪਰ ਇਨ੍ਹਾਂ ਗੁੰਮਰਾਹ ਨੌਜਵਾਨਾਂ ਦੇ ਮੁੜਵਸੇਬੇ ਲਈ ਨਰਮ ਪਹੁੰਚ ਦੀ ਲੋੜ ਹੈ |

Related Articles

LEAVE A REPLY

Please enter your comment!
Please enter your name here

Latest Articles