56 ਇੰਚ ਦਾ ਡਰਾਉਣਾ ਪੋਸਟਰ

0
194

ਨਵੀਂ ਦਿੱਲੀ : ਰਾਜਧਾਨੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਪੋਸਟਰ ਲਗਾਉਣ ਦੇ ਮਾਮਲੇ ‘ਚ ਪੁਲਸ ਨੇ ਘੱਟੋ-ਘੱਟ 100 ਐੱਫ ਆਈ ਆਰ ਦਰਜ ਕੀਤੀਆਂ ਹਨ ਤੇ 6 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਦਿੱਲੀ ਦੇ ਕਈ ਹਿੱਸਿਆਂ ਵਿਚ ਅਜਿਹੇ ਪੋਸਟਰ ਕੰਧਾਂ ਅਤੇ ਥੰਮ੍ਹਾਂ ‘ਤੇ ਚਿਪਕਾਏ ਗਏ ਸਨ, ਜਿਨ੍ਹਾਂ ‘ਤੇ ‘ਮੋਦੀ ਹਟਾਓ, ਦੇਸ਼ ਬਚਾਓ’ ਲਿਖਿਆ ਹੋਇਆ ਸੀ | ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 2,000 ਪੋਸਟਰ ਹਟਾ ਦਿੱਤੇ ਗਏ ਸਨ ਅਤੇ ਆਈ ਪੀ ਅਸਟੇਟ ‘ਚ ਉਸ ਵੇਲੇ ਏਨੀ ਹੀ ਗਿਣਤੀ ‘ਚ ਵੈਨ ਵਿਚੋਂ ਪੋਸਟਰ ਜ਼ਬਤ ਕੀਤੇ ਗਏ, ਜਦੋਂ ਉਹ ਡੀ ਡੀ ਯੂ ਮਾਰਗ ‘ਤੇ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਤੋਂ ਨਿਕਲ ਰਹੀ ਸੀ |
ਆਮ ਆਦਮੀ ਪਾਰਟੀ ਨੇ ਟਵੀਟ ਕਰਦਿਆਂ ਕਿਹਾ ਹੈ—ਮੋਦੀ ਸਰਕਾਰ ਦੀ ਤਾਨਾਸ਼ਾਹੀ ਸਿਖਰ ‘ਤੇ | ਇਸ ਪੋਸਟਰ ਵਿਚ ਅਜਿਹਾ ਕੀ ਇਤਰਾਜ਼ਯੋਗ ਹੈ ਜੋ ਇਸਨੂੰ ਲਾਉਣ ‘ਤੇ ਮੋਦੀ ਜੀ ਨੇ 100 ਐੱਫ ਆਈ ਆਰ ਕਰ ਦਿੱਤੀਆਂ | ਪੀ ਐੱਮ ਮੋਦੀ, ਤੁਹਾਨੂੰ ਸ਼ਾਇਦ ਪਤਾ ਨਹੀਂ ਪਰ ਭਾਰਤ ਇਕ ਜਮਹੂਰੀ ਦੇਸ਼ ਹੈ | ਇਕ ਪੋਸਟਰ ਤੋਂ ਏਨਾ ਡਰ ਕਿਉਂ? ਖੁਦ ਨੂੰ ’56 ਇੰਚ’ ਦੱਸਣ ਵਾਲਾ 56 ਇੰਚ ਦੇ ਪੋਸਟਰ ਤੋਂ ਡਰ ਗਿਆ | ਪੀ ਐੱਮ ਮੋਦੀ, ਇਸ ‘ਤੇ ਕਿੰਨੀਆਂ ਐੱਫ ਆਈ ਆਰ ਕਰਵਾਓਗੇ | ਹੁਣ ਤਾਂ ਹਰ ਕੋਨੇ ਤੋਂ ਆਵਾਜ਼ ਆ ਰਹੀ ਹੈ ‘ਮੋਦੀ ਹਟਾਓ ਦੇਸ਼ ਬਚਾਓ’ |

LEAVE A REPLY

Please enter your comment!
Please enter your name here