10.5 C
Jalandhar
Sunday, January 12, 2025
spot_img

‘ਬੀਬੀ ਗੁਲਾਬ ਕੌਰ’ ਪੁਸਤਕ ‘ਤੇ ਚਰਚਾ ਤੇ ਨਾਟਕ ਲੱਛੂ ਕਬਾੜੀਆ ਅੱਜ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ 25 ਮਾਰਚ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਚ ‘ਗ਼ਦਰੀ ਵੀਰਾਂਗਣਾਂ ਬੀਬੀ ਗੁਲਾਬ ਕੌਰ’ (ਲੇਖਕ : ਚਰੰਜੀ ਲਾਲ ਕੰਗਣੀਵਾਲ) ਪੁਸਤਕ ਸੰਬੰਧੀ ਵਿਚਾਰ ਚਰਚਾ ਹੋਏਗੀ | ਇਸ ‘ਚ ਡਾ. ਜੋਗਿੰਦਰ ਸਿੰਘ ਤੇ ਡਾ. ਪਰਮਿੰਦਰ ਸਿੰਘ (ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਅਤੇ ਡਾ. ਜੇ ਬੀ ਸੇਖੋਂ (ਪ੍ਰੋਫੈਸਰ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ) ਸ਼ਿਰਕਤ ਕਰਨਗੇ | ਇਸਤੋਂ ਬਾਅਦ ਡਾ. ਸਾਹਿਬ ਸਿੰਘ ਦਾ ਨਾਟਕ ਲੱਛੂ ਕਬਾੜੀਆ ਖੇਡਿਆ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles