ਅੰਮਿ੍ਤਪਾਲ ਨੇ ਫਰਵਰੀ ‘ਚ ਬਿ੍ਟਿਸ਼ ਨਾਗਰਿਕਤਾ ਮੰਗੀ

0
263

ਚੰਡੀਗੜ੍ਹ : ਭਗੌੜੇ ਅੰਮਿ੍ਤਪਾਲ ਸਿੰਘ ਨੇ ਫਰਵਰੀ ‘ਚ ਯੂ ਕੇ ਵਿਚ ਨਾਗਰਿਕਤਾ ਦੇਣ ਦੀ ਅਰਜ਼ੀ ਦਾਇਰ ਕੀਤੀ ਸੀ | ਚੈਨਲ ਨਿਊਜ਼ 18 ਦੀ ਰਿਪੋਰਟ ਮੁਤਾਬਕ ਉਸ ਨੇ ਯੂ ਕੇ ਦੀ ਨਾਗਰਿਕ ਕਿਰਨਦੀਪ ਕੌਰ ਨਾਲ ਆਪਣੇ ਵਿਆਹ ਦੇ ਆਧਾਰ ‘ਤੇ ਯੂ ਕੇ ਦੀ ਨਾਗਰਿਕਤਾ ਮੰਗੀ ਹੈ | ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਦੀ ਅਰਜ਼ੀ ਬਿ੍ਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਪਈ ਹੈ ਤੇ ਹਾਲੇ ਇਸ ਮਾਮਲੇ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ | ਇਨ੍ਹਾਂ ਅਧਿਕਾਰੀਆਂ ਦਾ ਦਾਅਵਾ ਹੈ ਕਿ ਅੰਮਿ੍ਤਪਾਲ ਸਿੰਘ ਨੂੰ ਇਹ ਸਮਝ ਲੱਗ ਗਈ ਸੀ ਕਿ ਉਸ ਦੇ ਖਿਲਾਫ ਸਥਾਨਕ ਅਧਿਕਾਰੀਆਂ ਤੇ ਸੱਭਿਅਕ ਸਮਾਜ ਵਿਚ ਮਾਹੌਲ ਬਣਦਾ ਜਾ ਰਿਹਾ ਹੈ | ਸਿੱਖ ਕੌਮ ਉਸ ਨੂੰ ਠੁਕਰਾ ਚੁੱਕੀ ਹੈ, ਇਸ ਵਾਸਤੇ ਉਹ ਸੁਰੱਖਿਅਤ ਯੂ ਕੇ ਪਹੁੰਚਣਾ ਚਾਹੁੰਦਾ ਸੀ |

LEAVE A REPLY

Please enter your comment!
Please enter your name here