ਨੰਗਲ ‘ਚ ਚੀਤਾ ਫੜਿਆ

0
181

ਰੂਪਨਗਰ : ਆਈ ਟੀ ਆਈ ਨੰਗਲ ‘ਚ ਕੁੱਤੇ ਦਾ ਸ਼ਿਕਾਰ ਕਰਨ ਵਾਲੇ ਚੀਤੇ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਕਾਬੂ ਕਰ ਲਿਆ ਹੈ | ਜ਼ਿਲ੍ਹਾ ਜੰਗਲੀ ਜੀਵ ਸੁਰੱਖਿਆ ਅਫਸਰ ਰੂਪਨਗਰ ਕੁਲਰਾਜ ਸਿੰਘ ਨੇ ਦੱਸਿਆ ਕਿ ਆਈ ਟੀ ਆਈ ਦੇ ਪਿ੍ੰਸੀਪਲ ਨੇ 21 ਮਾਰਚ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਸੀ ਸੀ ਟੀ ਵੀ ਦੀ ਫੁਟੇਜ ‘ਚ 20 ਮਾਰਚ ਸ਼ਾਮ 7.30 ਵਜੇ ਚੀਤਾ ਕੁੱਤੇ ਦਾ ਸ਼ਿਕਾਰ ਕਰਦਾ ਹੋਇਆ ਨਜ਼ਰ ਆਇਆ ਹੈ ਅਤੇ ਇਹ ਚੀਤਾ ਵਿਦਿਆਰਥੀਆਂ ਤੇ ਹੋਰ ਸਟਾਫ ਮੈਂਬਰਾਂ ਦਾ ਵੀ ਜਾਨੀ ਨੁਕਸਾਨ ਕਰ ਸਕਦਾ ਹੈ | ਤੁਰੰਤ ਪਿੰਜਰਾ ਲਗਾ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਸਵੇਰੇ 4 ਵਜੇ ਚੀਤਾ ਪਿੰਜਰੇ ‘ਚ ਫਸ ਗਿਆ | ਉਹ ਪੂਰੀ ਤਰ੍ਹਾਂ ਵਧਿਆ ਹੋਇਆ ਨਰ ਚੀਤਾ ਹੈ, ਜਿਸ ਨੂੰ ਮੈਡੀਕਲ ਜਾਂਚ ਕਰਵਾਉਣ ਉਪਰੰਤ ਸੁਰੱਖਿਅਤ ਜੰਗਲ ‘ਚ ਛੱਡ ਦਿੱਤਾ ਜਾਵੇਗਾ |

LEAVE A REPLY

Please enter your comment!
Please enter your name here