ਇਮਰਾਨ ਮਰੂ ਜਾਂ ਅਸੀਂ : ਸਨਾਉੱਲ੍ਹਾ

0
217

ਲਾਹੌਰ : ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਤੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦਾ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ (ਇਮਰਾਨ) ਦੇਸ਼ ਦੀ ਸਿਆਸਤ ਨੂੰ ਅਜਿਹੇ ਮੋੜ ’ਤੇ ਲੈ ਆਏ ਹਨ, ਜਿਸ ਕਾਰਨ ਇਮਰਾਨ ਦੀ ਹੱਤਿਆ ਹੋਵੇਗੀ ਜਾਂ ਸਾਡੀ। ਇਸ ਟਿੱਪਣੀ ਨੇ ਸਿਆਸੀ ਹਲਕਿਆਂ ਖਾਸ ਤੌਰ ’ਤੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ’ਚ ਰੋਸ ਪੈਦਾ ਕਰ ਦਿੱਤਾ ਹੈ। ਖਾਨ ’ਤੇ ਪਿਛਲੇ ਸਾਲ ਨਵੰਬਰ ਵਿਚ ਹਮਲਾ ਕੀਤਾ ਗਿਆ ਸੀ। ਖਾਨ ਨੇ ਇਸ ਹਮਲੇ ਲਈ ਰਾਣਾ ਸਨਾਉੱਲ੍ਹਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

LEAVE A REPLY

Please enter your comment!
Please enter your name here