ਅਮਰੀਕਾ ਤੋਂ ਆਈ ਬੀਬੀ ਦਾ ਗਹਿਣਿਆਂ ਦਾ ਡੱਬਾ ਗਾਇਬ, ਅਧਿਕਾਰੀ ਮੰਨਣ ਨੂੰ ਤਿਆਰ ਨਹੀਂ

0
268

ਨਵੀਂ ਦਿੱਲੀ : ਅਮਰੀਕਾ ’ਚ ਰਹਿਣ ਵਾਲੀ ਭਾਰਤੀ ਔਰਤ ਨੇ ਦੋਸ਼ ਲਾਇਆ ਹੈ ਕਿ ਦਿੱਲੀ ਹਵਾਈ ਅੱਡੇ ਉੱਤੇ ਐਕਸਰੇ ਦੀ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਗਹਿਣਿਆਂ ਦਾ ਡੱਬਾ ਗਾਇਬ ਹੋ ਗਿਆ। ਕਰੀਬ ਦੋ ਮਹੀਨੇ ਪਹਿਲਾਂ ਆਸਟਰੇਲੀਅਨ ਔਰਤ ਨੇ ਦਿੱਲੀ ਪੁਲਸ ਕੋਲ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਐੱਫ ਆਈ ਆਰ ਦਰਜ ਕਰਵਾਈ ਸੀ।
ਦਿੱਲੀ ਪੁਲਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਮਾਮਲਿਆਂ ਦੇ ਸੀ ਸੀ ਟੀ ਵੀ ਫੁਟੇਜ ’ਚ ਕੋਈ ਵੀ ਔਰਤਾਂ ਦੇ ਸਾਮਾਨ ਨਾਲ ਛੇੜਛਾੜ ਕਰਦਾ ਨਹੀਂ ਦੇਖਿਆ ਗਿਆ ਅਤੇ ਸੁਰੱਖਿਆ ਕਰਮੀਆਂ ਸਮੇਤ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਹੈ। ਅਮਰੀਕਾ ਦੇ ਵਰਜੀਨੀਆ ਤੋਂ ਸਵਾਤੀ ਰੈਡੀ 13 ਮਾਰਚ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚੀ ਅਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਲਈ ਹੋਰ ਫਲਾਈਟ ’ਚ ਸਵਾਰ ਹੋਣ ਲਈ ਰਵਾਨਾ ਹੋਈ। ਉਸ ਅਨੁਸਾਰ ਸੁਰੱਖਿਆ ਜਾਂਚ ਤੋਂ ਲੰਘਦੇ ਸਮੇਂ ਉਸ ਦਾ ਬੈਗ, ਜਿਸ ’ਚ ਗਹਿਣਿਆਂ ਦਾ ਡੱਬਾ ਸੀ, ਸਕੈਨਰ ਲਈ ਆਇਆ ਅਤੇ ਬੈਗ ਨੂੰ ਉਸ ਜਗ੍ਹਾ ਭੇਜ ਦਿੱਤਾ ਗਿਆ, ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਗਈਆਂ ਸਨ। ਘਰ ਜਾ ਕੇ ਦੇਖਿਆ ਤਾਂ ਗਹਿਣੇ ਗਾਇਬ ਸਨ।

LEAVE A REPLY

Please enter your comment!
Please enter your name here