ਮਾਸਕੋ : ਰੂਸ ਨੇ ਯੂਕਰੇਨ ਦੇ ਸ਼ਹਿਰ ਜੈਪੋਰਿਜੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡੀਪੂ ਨੂੰ ਤਬਾਹ ਕਰ ਦਿੱਤਾ।
ਇਹ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਦਿੱਤੀ। ਰੂਸੀ ਫੌਜ ਨੇ ਜੈਪੋਰਿਜੀਆ ਅਤੇ ਦੋਨੇਤਸਕ ਖੇਤਰਾਂ ’ਚ ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਯੂਕਰੇਨੀ ਫੌਜ ਦੇ ਗੁਦਾਮ ਨੂੰ ਵੀ ਨਸ਼ਟ ਕਰ ਦਿੱਤਾ। ਇਸ ਤੋਂ ਪਹਿਲਾਂ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਵੱਲੋਂ ਜੈਪੋਰਿਜੀਆ ਸ਼ਹਿਰ ’ਚ ਰਿਹਾਇਸ਼ੀ ਇਮਾਰਤ ’ਤੇ ਕੀਤੇ ਹਮਲੇ ’ਚ 50 ਸਾਲਾ ਵਿਅਕਤੀ ਅਤੇ ਉਸ ਦੀ 11 ਸਾਲਾ ਧੀ ਮਾਰੀ ਗਈ ਹੈ।





