ਖਾਲਿਸਤਾਨੀ ਲਹਿਰ ਅਮਰੀਕਾ ’ਚ ਕਮਜ਼ੋਰ ਹੋਈ : ਜੱਸੀ

0
190

ਵਾਸ਼ਿੰਗਟਨ : ਅਮਰੀਕਾ ਦੇ ਸਿੱਖਾਂ ਦੇ ਵਫਦ ਨੇ ਇੱਥੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਦੇ ਹਿੱਤ ਵਿਚ ਚੁੱਕੇ ਕਦਮਾਂ ਕਾਰਨ ਖਾਲਿਸਤਾਨੀ ਲਹਿਰ ਕਮਜ਼ੋਰ ਹੋ ਗਈ ਹੈ। ਜਸਦੀਪ (ਜੱਸੀ) ਸਿੰਘ ਅਤੇ ਕੰਵਲਜੀਤ ਸਿੰਘ ਦੀ ਅਗਵਾਈ ਵਾਲੇ ਵਫਦ ਨੇ ਸੀਤਾਰਮਨ ਨੂੰ ਸਿਰੋਪਾਓ, ਯਾਦਗਾਰੀ ਚਿੰਨ੍ਹ ਅਤੇ ਗੁਲਦਸਤਾ ਦੇ ਕੇ ਸਨਮਾਨਤ ਕੀਤਾ। 9 ਸਾਲਾਂ ’ਚ ਸਿੱਖ ਕੌਮ ਦੀਆਂ ਕਈ ਮੰਗਾਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਜੱਸੀ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਕਦਮਾਂ ਕਾਰਨ ਅਮਰੀਕਾ ’ਚ ਖਾਲਿਸਤਾਨੀ ਲਹਿਰ ਕਮਜ਼ੋਰ ਹੋਈ ਹੈ। ਇਸੇ ਦੌਰਾਨ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਵਿਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਹੈ ਅਤੇ ਘੱਟਗਿਣਤੀਆਂ ਦੇ ਮੁੱਦਿਆਂ ਲਈ ਦੇਸ਼ ਨੂੰ ਦੋਸ਼ੀ ਕਰਾਰ ਦੇਣ ਵਾਲਿਆਂ ਨੂੰ ਜ਼ਮੀਨੀ ਹਕੀਕਤ ਦੀ ਕੋਈ ਜਾਣਕਾਰੀ ਨਹੀਂ ਹੈ। ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ ’ਚ ਗੈਰ ਰਸਮੀ ਗੱਲਬਾਤ ਦੌਰਾਨ ਸੀਤਾਰਮਨ ਨੇ ਕਿਹਾ ਕਿ ਭਾਰਤ ’ਚ ਮੁਸਲਿਮ ਆਬਾਦੀ ’ਚ ਵਾਧਾ ਹੋਇਆ ਹੈ। ਉਨ੍ਹਾ ਕਿਹਾ ਕਿ ਜਿਵੇਂ ਕਿ ਜ਼ਿਆਦਾਤਰ ਲੇਖਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਮੁਸਲਮਾਨਾਂ ਦਾ ਜੀਵਨ ਮੁਸ਼ਕਲ ਕਰ ਦਿੱਤਾ ਗਿਆ ਹੈ, ਜੇ ਇਹ ਸੱਚ ਹੁੰਦਾ ਤਾਂ ਕੀ 1947 ਤੋਂ ਬਾਅਦ ਮੁਸਲਮਾਨਾਂ ਦੀ ਆਬਾਦੀ ਵਧਦੀ?

LEAVE A REPLY

Please enter your comment!
Please enter your name here