ਵਿਧਾਇਕ ਕੋਟਫੱਤਾ ਤੇ ਪੀ ਏ ਖਿਲਾਫ ਚਲਾਨ ਪੇਸ਼

0
185

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਦੇ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ ਏ ਰਸ਼ਿਮ ਗਰਗ ਦੇ ਖਿਲਾਫ ਭਿ੍ਰਸ਼ਟਾਚਾਰ ਰੋਕੂ ਤਹਿਤ ਬਠਿੰਡਾ ਅਦਾਲਤ ’ਚ ਚਲਾਣ ਪੇਸ਼ ਕਰ ਦਿੱਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 16 ਫਰਵਰੀ ਨੂੰ ਵਿਧਾਇਕ ਦੇ ਪੀ ਏ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਵਿਧਾਇਕ ਨੂੰ ਵੀ ਫਰਵਰੀ ਨੂੰ ਇਸ ਮਾਮਲੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਸੀ ਕਿਉਂਕਿ ਪੀ ਏ ਨੇ ਵਿਧਾਇਕ ਦੇ ਨਾਂ ਉਤੇ ਹੀ ਇਹ ਰਿਸ਼ਵਤ ਵਸੂਲ ਕੀਤੀ ਸੀ।
ਐਪਲ ਦਾ ਪਹਿਲਾ ਰਿਟੇਲ ਸਟੋਰ
ਮੁੰਬਈ : ਵਿਸ਼ਵ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਐਪਲ ਦਾ ਦੇਸ਼ ਵਿਚ ਪਹਿਲਾ ਰਿਟੇਲ ਸਟੋਰ ਮੰਗਲਵਾਰ ਇਥੇ ਖੁੱਲ੍ਹ ਗਿਆ। ਕੰਪਨੀ ਦੇ ਸੀ ਈ ਓ ਟਿਮ ਕੁੱਕ ਨੇ ਸਵੇਰੇ 11 ਵਜੇ ਗਾਹਕਾਂ ਦਾ ਸਵਾਗਤ ਕਰਦੇ ਹੋਏ ਸਟੋਰ ਦਾ ਦਰਵਾਜ਼ਾ ਖੋਲ੍ਹਿਆ।

LEAVE A REPLY

Please enter your comment!
Please enter your name here