ਦੁਖੀ ਕਿਸਾਨਾਂ ਨੇ ਸ਼ਿਮਲਾ ਮਿਰਚ ਸੜਕ ’ਤੇ ਸੁੱਟੀ

0
203

ਮਾਨਸਾ (ਰੀਤਵਾਲ)- ਭਾਅ ਘੱਟ ਮਿਲਣ ਕਾਰਨ ਕਿਸਾਨਾਂ ਨੇ ਸ਼ਿਮਲਾ ਮਿਰਚ ਸੜਕਾਂ ਉਤੇ ਸੁੱਟ ਦਿੱਤੀ। ਕਿਸਾਨਾਂ ਨੇ ਮਹਿੰਗਾ ਬੀਜ ਲੈ ਕੇ ਖੇਤੀ ਵਿਭਿੰਨਤਾ ਤਹਿਤ ਸ਼ਿਮਲਾ ਮਿਰਚਾਂ ਲਾਈਆਂ ਸੀ, ਪਰ ਘੱਟ ਭਾਅ ਕਾਰਨ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋ ਗਏ। ਕਿਸਾਨਾਂ ਨੂੰ ਇਸ ਵੇਲੇ ਸ਼ਿਮਲਾ ਮਿਰਚ ਦਾ ਰੇਟ 1 ਰੁਪਏ ਤੋਂ ਲੈ ਕੇ ਮਸਾਂ 3 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਪਿੰਡ ਭੈਣੀ ਬਾਘਾ ’ਚ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਨਿਕਲ ਕੇ ਬਦਲਵੀਂ ਖੇਤੀ ਵੱਲ ਪ੍ਰੇਰਤ ਹੋਏ ਸਨ ਅਤੇ ਪਿਛਲੇ ਸਾਲਾਂ ਵਿਚ ਕਿਸਾਨਾਂ ਨੂੰ ਚੰਗਾ ਮੁਨਾਫਾ ਹੋਇਆ ਪਰ ਇਸ ਵਾਰ ਤਾਂ ਪਹਿਲੀ ਵਾਰ ਤੁੜਾਈ ਤੋਂ ਹੀ ਸ਼ਿਮਲਾ ਮਿਰਚ ਦਾ ਰੇਟ 10 ਤੋਂ 15 ਰੁਪਏ ਸ਼ੁਰੂ ਹੋ ਕੇ 1 ਤੋਂ 4 ਰੁਪਏ ਹੀ ਰਿਹਾ ਹੈ। ਉਨ੍ਹਾ 1000 ਏਕੜ ’ਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੋਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰਾਂ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜਨ ਤੇ ਮੰਡੀਕਰਨ ਦਾ ਪ੍ਰਬੰਧ ਕਰਨ ਅਤੇ ਬਾਹਰਲੇ ਰਾਜਾਂ ’ਚ ਸਬਜ਼ੀਆਂ ਭੇਜਣ ਦਾ ਬੰਦੋਬਸਤ ਕਰਨ। ਰੇਲ ਗੱਡੀਆਂ ਰਾਹੀਂ ਢੋਆ ਢੁਆਈ ਅਤੇ ਬੀਜ ਤੇ ਪੋਲੀਥੀਨ ਉਪਰ ਸਬਸਿਡੀ ਦਿੱਤੀ ਜਾਵੇ।

LEAVE A REPLY

Please enter your comment!
Please enter your name here