ਮੁੰਬਈ : ਉੱਘੇ ਫਿਲਮਸਾਜ਼ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ (74) ਦਾ ਵੀਰਵਾਰ ਇਥੇ ਲੀਲਾਵਤੀ ਹਸਪਤਾਲ ’ਚ ਦੇਹਾਂਤ ਹੋ ਗਿਆ। ਗਾਇਕਾ ਪਾਮੇਲਾ ਆਪਣੇ ਪਿੱਛੇ ਫਿਲਮਸਾਜ਼ ਪੁੱਤਰ ਆਦਿਤਿਆ ਚੋਪੜਾ ਤੇ ਐਕਟਰ ਉਦੈ ਚੋਪੜਾ ਛੱਡ ਗਈ ਹੈ। ਪਾਮੇਲਾ ਦਾ ਯਸ਼ ਨਾਲ ਵਿਆਹ 1970 ਵਿਚ ਹੋਇਆ ਸੀ। ਉਸ ਨੇ ਯਸ਼ ਦੀਆਂ ਫਿਲਮਾਂ ਲਈ ਕਈ ਗਾਣੇ ਗਾਏ।
ਇਨ੍ਹਾਂ ਵਿਚ ‘ਕਭੀ ਕਭੀ’ ਫਿਲਮ ਦਾ ਗੀਤ ਸੁਰਖ ਜੋੜੇ ਕੀ ਜਗਮਗਾਹਟ, ‘ਸਿਲਸਿਲਾ’ ਦਾ ਖੁਦ ਸੇ ਜੋ ਵਾਦਾ ਕੀਆ ਥਾ ਅਤੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਘਰ ਆਜਾ ਪਰਦੇਸੀ ਸ਼ਾਮਲ ਹਨ। ਕਭੀ-ਕਭੀ ਦੀ ਕਹਾਣੀ ਵੀ ਉਸ ਨੇ ਲਿਖੀ ਸੀ। ਯਸ਼ ਚੋਪੜਾ ਦੀ ਅਕਤੂਬਰ 2012 ਵਿਚ ਮੌਤ ਹੋ ਗਈ ਸੀ।





