ਮੋਦੀ-ਸ਼ਾਹ ਨੂੰ ਰਾਜਨੀਤੀ ਤੋਂ ਫੁਰਸਤ ਨਹੀਂ, ਅੱਤਵਾਦੀ ਲੈ ਰਹੇ ਲਾਭ : ਸ਼ਿਵ ਸੈਨਾ

0
247

ਮੁੰਬਈ : ਸ਼ਿਵ ਸੈਨਾ ਨੇ ਪੁਣਛ ‘ਚ ਹੋਏ ਫੌਜ ਦੇ ਵਾਹਨ ‘ਤੇ ਹਮਲੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਲਾਇਆ | ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਨੀਤੀ ‘ਚ ਰੁੱਝੇ ਹੋਏ ਹਨ | ਅੱਤਵਾਦੀਆਂ ਨੇ ਇਸ ਦਾ ਲਾਭ ਲਿਆ ਹੈ | ਪਾਰਟੀ ਨੇ ਆਪਣੇ ਮੁੱਖ ਪੱਤਰ ਸਾਮਨਾ ਦੇ ਸੰਪਾਦਕੀ ‘ਚ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਰੱਦ ਹੋਣ ਤੋਂ ਬਾਅਦ ਵੀ ਕਸ਼ਮੀਰ ਘਾਟੀ ‘ਚ ਹਿੰਸਾ ਜਾਰੀ ਹੈ | ਉਥੇ ਹਾਲੇ ਵੀ ਸ਼ਾਂਤੀ ਨਹੀਂ ਹੈ | ਉਥੇ ਹੀ ਕਰਨਾਟਕ ਚੋਣਾਂ ਦੇ ਸੰਦਰਭ ‘ਚ ਪ੍ਰਧਾਨ ਮੰਤਰੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਮੋਦੀ, ਸ਼ਾਹ ਅਤੇ ਰਾਜਨਾਥ ਆਪਣੇ ਰਾਜਨੀਤੀ ਕੰਮਾਂ ‘ਚ ਰੁੱਝੇ ਹਨ | ਅੱਤਵਾਦੀਆਂ ਨੇ ਇਸ ਦਾ ਲਾਭ ਲਿਆ ਅਤੇ ਜੰਮੂ ਕਸ਼ਮੀਰ ਦੇ ਪੁਣਛ ‘ਚ ਫੌਜੀ ਵਾਹਨ ‘ਤੇ ਹਮਲਾ ਕਰ ਦਿੱਤਾ | ਸੰਪਾਦਕੀ ‘ਚ ਕਿਹਾ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਨਾਲ ਯੁੱਧ ਦੀ ਭਾਸ਼ਾ ਬੋਲਦੇ ਹਨ, ਪਰ ਜਦ ਚੀਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾ ਨੂੰ ਗੌਤਮ ਬੁੱਧ ਦੀ ਸ਼ਾਂਤੀ ਦੀ ਸਿੱਖਿਆ ਯਾਦ ਆਉਂਦੀ ਹੈ | ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਦ ਦੇਸ਼ ‘ਚ ਮਜ਼ਬੂਤ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਤਾਂ ਉਦੋਂ ਵੀ ਅੱਤਵਾਦੀ ਹਮਲਾ ਕਰਨ ਦੀ ਹਿੰਮਤ ਕਰਨ ਤਾਂ ਇਸ ‘ਚ ਜ਼ਰੂਰ ਕੁਝ ਗੜਬੜ ਹੈ | ਇਸ ‘ਚ ਕਿਹਾ ਗਿਆ ਕਿ ਕੇਂਦਰੀ ਏਜੰਸੀਆਂ ਮੋਦੀ, ਸ਼ਾਹ ਦਾ ਹਥਿਆਰ ਹਨ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਅੱਤਵਾਦੀ ਉਨ੍ਹਾ ਤੋਂ ਡਰਦੇ ਨਹੀਂ |

LEAVE A REPLY

Please enter your comment!
Please enter your name here