ਸਟਾਲਿਨ ਦੇ ਜਵਾਈ ’ਤੇ ਛਾਪਾ

0
217

ਚੇਨਈ : ਇਨਕਮ ਟੈਕਸ ਵਿਭਾਗ ਨੇ ਤਾਮਿਲ ਨਾਡੂ ਦੀ ਨਾਮੀ ਰੀਅਲ ਅਸਟੇਟ ਕੰਪਨੀ ਜੀ-ਸਕੁਏਅਰ ਦੇ 50 ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਮੁੱਖ ਮੰਤਰੀ ਸਟਾਲਿਨ ਦੇ ਜਵਾਈ ਸਬਰੀਸਨ ਦੀ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਹੈ। ਤਾਮਿਲ ਨਾਡੂ ਭਾਜਪਾ ਪ੍ਰਧਾਨ ਕੇ ਅੰਨਾਮਲਾਈ ਨੇ ਕੁੱਝ ਦਿਨ ਪਹਿਲਾਂ ‘ਡੀ ਐੱਮ ਕੇ ਫਾਈਲਾਂ’ ਜਾਰੀ ਕੀਤੀਆਂ ਸਨ, ਜਿਸ ’ਚ ਉਨ੍ਹਾ ਦੋਸ਼ ਲਾਇਆ ਕਿ ਸਟਾਲਿਨ ਦੇ ਪੁੱਤਰ ਤੇ ਮੌਜੂਦਾ ਮੰਤਰੀ ਉਦੈਨਿਧੀ ਸਟਾਲਿਨ ਅਤੇ ਉਨ੍ਹਾ ਦੇ ਜਵਾਈ ਸਬਰੀਸਨ ਨੇ ਆਪਣੇ ਆਮਦਨ ਦੇ ਵਸੀਲਿਆਂ ਤੋਂ ਵੱਧ ਕਮਾਈ ਕੀਤੀ। ਉਨ੍ਹਾ ਦੋਸ਼ ਲਾਇਆ ਸੀ ਕਿ ਜਦੋਂ ਸਟਾਲਿਨ ਆਪਣੇ ਪਿਤਾ ਕਰੁਣਾਨਿਧੀ ਦੀ ਵਜ਼ਾਰਤ ’ਚ ਉਪ ਮੁੱਖ ਮੰਤਰੀ ਸਨ, ਉਦੋਂ ਜੀ-ਸਕੇਅਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮਰਥਨ ਮਿਲਿਆ ਸੀ। ਅੰਨਾਮਲਾਈ ਨੇ ਕਿਹਾ ਕਿ ਉਨ੍ਹਾ ਵੱਲੋਂ ਲਗਾਏ ਗਏ ਦੋਸ਼ ਸਿਰਫ ਮੌਜੂਦਾ ਡੀ ਐੱਮ ਕੇ ਸਰਕਾਰ ਦੇ ਹੀ ਨਹੀਂ ਹਨ, ਸਗੋਂ ਐੱਮ ਕਰੁਣਾਨਿਧੀ ਦੇ ਕਾਰਜਕਾਲ ਦੌਰਾਨ ਦੇ ਵੀ ਹਨ। ਉਧਰ, ਡੀ ਐੱਮ ਕੇ ਦੇ ਇੱਕ ਵਿਧਾਇਕ ਨਾਲ ਜੁੜੇ ਟਿਕਾਣੇ ’ਤੇ ਵੀ ਇਨਕਮ ਟੈਕਸ ਅਧਿਕਾਰੀਆਂ ਨੇ ਛਾਪੇ ਮਾਰੇ ਹਨ। ਇਸ ਦੌਰਾਨ ਇਸ ਵਿਧਾਇਕ ਦੇ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈ।

LEAVE A REPLY

Please enter your comment!
Please enter your name here