23.8 C
Jalandhar
Thursday, September 19, 2024
spot_img

ਗੁਰਦੁਆਰੇ ਦੇ ਸਾਬਕਾ ਖਜ਼ਾਨਚੀ ਵੱਲੋਂ ਖੁਦਕੁਸ਼ੀ

ਮੋਗਾ (ਅਮਰਜੀਤ ਬੱਬਰੀ) -ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਕਾਲਸਰ ਸਾਹਿਬ ਦੇ ਸਾਬਕਾ ਖਜ਼ਾਨਚੀ ਨੇ ਇਕ ਹੋਰ ਕਮੇਟੀ ਮੈਂਬਰ ’ਤੇ ਗੋਲੀ ਚਲਾਉਣ ਉਪਰੰਤ ਫਾਇਰ ਮਾਰ ਕੇ ਆਤਮ-ਹੱਤਿਆ ਕਰ ਲਈ। ਸਾਬਕਾ ਖਜ਼ਾਨਚੀ ਜੰਗ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹਦੇ ਪਾਸੋਂ ਸੁਸਾਇਡ ਨੋਟ ਅਤੇ 32 ਬੋਰ ਦਾ ਰਿਵਾਲਵਰ ਮਿਲਿਆ । ਇਸ ਸੰਬੰਧ ਵਿਚ ਮੁੱਖ ਅਫਸਰ ਥਾਣਾ ਧਰਮਕੋਟ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਕੁਝ ਦਿਨ ਪਹਿਲਾਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਗੁਰਦਵਾਰਾ ਕਮੇਟੀ ਬਣਾ ਲਈ ਸੀ, ਜਿਸ ਵਿਚ ਜੰਗ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜੰਗ ਸਿੰਘ ਦੇ ਖਿਲਾਫ ਗੁਰਦੁਆਰਾ ਸਾਹਿਬ ਦੇ ਪੈਸੇ ਖਾਣ ਦੇ ਦੋਸ਼ ਲਗਾਏ ਗਏ ਸਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜੰਗ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਪੈਸੇ ਨਹੀਂ ਖਾਧੇ ਅਤੇ ਇਸ ਸੰਬੰਧੀ ਪਤਵੰਤਿਆਂ ਵਿਚ ਬੈਠ ਕੇ ਮਾਮਲਾ ਨਿੱਬੜ ਗਿਆ ਸੀ ਅਤੇ ਜੰਗ ਸਿੰਘ ਇਸ ਨਿਬੇੜੇ ਮਸਲੇ ਅਤੇ ਆਪਣੇ ਬੇਗੁਨਾਹ ਹੋਣ ਬਾਰੇ ਉਸੇ ਗੁਰਦਵਾਰਾ ਸਾਹਿਬ ਤੋਂ ਪਿੰਡ ਵਿਚ ਹੋਕਾ ਦੇਣਾ ਚਾਹੁੰਦਾ ਸੀ, ਪਰ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਨੇ ਉਸ ਨੂੰ ਹੋਕਾ ਨਹੀਂ ਦੇਣ ਦਿੱਤਾ।
ਜੰਗ ਸਿੰਘ ਦਰਬਾਰ ਹਾਲ ਦੇ ਬਾਹਰ ਆ ਕੇ ਬੈਠ ਗਿਆ ਤੇ ਜਦ ਜਗਤਾਰ ਸਿੰਘ ਹਾਲ ਤੋਂ ਬਾਹਰ ਆਇਆ ਤਾਂ ਜੰਗ ਸਿੰਘ ਨੇ ਉਸ ’ਤੇ 32 ਬੋਰ ਦੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਟਰੱਕ ਦੇ ਓਹਲੇ ਲੁਕ ਗਿਆ। ਜਦ ਜੰਗ ਸਿੰਘ ਵਾਪਸ ਗੁਰਦਵਾਰਾ ਆਇਆ ਤਾਂ ਉਸ ਨੇ ਗੁਰਦਵਾਰਾ ਸਾਹਿਬ ਦੀ ਹਦੂਦ ਵਿਚ ਹੀ ਆਪਣੇ ਆਪ ਨੂੰ ਰਿਵਾਲਵਰ ਨਾਲ ਗੋਲੀ ਮਾਰ ਲਈ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮਿ੍ਰਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਸ ਸੰਬੰਧੀ ਇਕ ਸੁਸਾਈਡ ਨੋਟ ਵੀ ਲਿਖਿਆ ਜਿਸ ਵਿਚ ਉਸ ਨੇ ਖੁਦਕੁਸ਼ੀ ਲਈ 3 ਲੋਕਾਂ ਦਾ ਨਾਂਅ ਲਿਖਿਆ ਹੈ ਅਤੇ ਉਨ੍ਹਾਂ ਉੱਤੇ ਇਲਜ਼ਾਮ ਵੀ ਲਾਏ ਹਨ।
ਮੁੱਖ ਅਫਸਰ ਥਾਣਾ ਧਰਮਕੋਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜੰਗ ਸਿੰਘ ਨੂੰ ਪਰੇਸ਼ਾਨ ਕਰਨ ਅਤੇ ਬਦਨਾਮ ਕਰਨ ਲਈ ਜ਼ਿੰਮੇਵਾਰ ਜਗਤਾਰ ਸਿੰਘ, ਬਲਜੀਤ ਸਿੰਘ ਅਤੇ ਜਸਬੀਰ ਸਿੰਘ ਖਿਲਾਫ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਛੇਤੀ ਹੀ ਗਿ੍ਰਫਤਾਰ ਕਰਕੇ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles