ਭਾਰਤ ਅਗਵਾ ਬੱਚਿਆਂ ਬਾਰੇ ਨਿਯਮ ਦੀ ਪਾਲਣਾ ਨਹੀਂ ਕਰਦਾ : ਅਮਰੀਕਾ

0
194

ਵਾਸ਼ਿੰਗਟਨ : ਭਾਰਤ ਦੁਨੀਆ ਦੇ ਉਨ੍ਹਾਂ 14 ਦੇਸ਼ਾਂ ’ਚੋਂ ਇੱਕ ਹੈ, ਜੋ ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਨਾਲ ਸੰਬੰਧਤ ਕਿਸੇ ਵੀ ਕੌਮਾਂਤਰੀ ਪ੍ਰੋਟੋਕੋਲ (ਨਿਯਮ) ਦੀ ਪਾਲਣਾ ਨਹੀਂ ਕਰਦੇ ਹਨ। ਸਾਲ 2023 ਲਈ ਵਿਦੇਸ਼ ਵਿਭਾਗ ਦੀ ਅਮਰੀਕੀ ਸੰਸਦ ’ਚ ਪੇਸ਼ ਕੀਤੀ ਗਈ ਸਾਲਾਨਾ ਰਿਪੋਰਟ ਅਨੁਸਾਰ ਇਸ ਕਾਰਨ ਅਗਵਾ ਕੀਤੇ ਬੱਚਿਆਂ ਦੀ ਰਿਹਾਈ ਲਈ 65 ਪ੍ਰਤੀਸ਼ਤ ਬੇਨਤੀਆਂ ’ਤੇ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਕਾਰਵਾਈ ਨਹੀਂ ਕੀਤੀ ਗਈ। ਇਸ ਲਈ 96 ਦੇਸ਼ਾਂ ਨੇ ਸੰਧੀ ਕੀਤੀ ਹੋਈ ਹੈ, ਜਿਨ੍ਹਾਂ ਦੇਸ਼ਾਂ ਨੇ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਉਨ੍ਹਾਂ ’ਚ ਅਰਜਨਟੀਨਾ, ਬੇਲੀਜ਼, ਬ੍ਰਾਜ਼ੀਲ, ਬੁਲਗਾਰੀਆ, ਇਕਵਾਡੋਰ, ਮਿਸਰ, ਹੋਂਡੁਰਸ, ਜਾਰਡਨ, ਪੇਰੂ, ਕੋਰੀਆ ਗਣਰਾਜ, ਰੋਮਾਨੀਆ, ਰੂਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here