ਬੂਟਾ ਸਿੰਘ ਸ਼ਾਦ ਨਹੀਂ ਰਹੇ

0
218

ਤਲਵੰਡੀ ਸਾਬੋ (ਜਗਦੀਪ ਗਿੱਲ)- ਮਸ਼ਹੂਰ ਨਾਵਲਕਾਰ ਤੇ ਫਿਲਮ ਨਿਰਦੇਸ਼ਕ ਬੂਟਾ ਸਿੰਘ ਸ਼ਾਦ ਦਾ ਮੰਗਲਵਾਰ ਰਾਤ ਇਕ ਵਜੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦੇ ਪਿੰਡ ਕੂਮਥਲਾ ਵਿਖੇ ਦੇਹਾਂਤ ਹੋ ਗਿਆ। ਬੂਟਾ ਸਿੰਘ ਸ਼ਾਦ ਦਾ ਪੂਰਾ ਪਰਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਨੂੰ ਛੱਡ ਕੇ ਪਿੰਡ ਕੂਮਥਲਾ ’ਚ ਰਹਿਣ ਲੱਗ ਪਿਆ ਸੀ। ਬੂਟਾ ਸਿੰਘ ਨੇ ਫਿਲਮ ਸਿਟੀ ਮੁੰਬਈ ’ਚ ਰਹਿ ਕੇ ਕਈ ਫਿਲਮਾਂ ਬਣਾਈਆਂ ਅਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ।
ਸ਼ੁਰੂ ’ਚ ਪ੍ਰਕਾਸ਼ਤ ਹੋਈ ਉਨ੍ਹਾ ਦੀ ਮੋਰਨੀ ਕਹਾਣੀ ਬਹੁਤ ਮਸ਼ਹੂਰ ਹੋਈ, ਜਿਸ ਕਾਰਨ ਉਨ੍ਹਾ ਨੂੰ ਬੂਟਾ ਸਿੰਘ ਸ਼ਾਦ ਮੋਰਨੀ ਵਾਲਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾ 35 ਨਾਵਲ ਵੀ ਲਿਖੇ, ਜੋ ਬਹੁਤ ਪ੍ਰਸਿੱਧ ਹੋਏ। ਪਿਛਲੇ ਕਾਫੀ ਸਮੇਂ ਤੋਂ ਉਹ ਕੂਮਥਲਾ ’ਚ ਆਪਣੇ ਪਰਵਾਰ ਕੋਲ ਰਹਿ ਰਹੇ ਸਨ।

LEAVE A REPLY

Please enter your comment!
Please enter your name here