ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਇਕ ਹੋਰ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। 81 ਸਾਲਾ ਜੈਸਿਕਾ ਲੀਡਜ਼ ਨੇ ਨਿਊਯਾਰਕ ’ਚ ਜਿਊਰੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਟਰੰਪ ਨੇ 1970 ਦੇ ਅਖੀਰ ’ਚ ਹਵਾਈ ਜਹਾਜ਼ ’ਚ ਉਸ ਨਾਲ ਛੇੜਖਾਨੀ ਕੀਤੀ ਸੀ। ਲੀਡਜ਼ ਨੇ ਜੀਨ ਕਾਰਲੇਸ ਨਾਂਅ ਦੀ ਔਰਤ ਵੱਲੋਂ ਟਰੰਪ ਖਿਲਾਫ ਦਾਇਰ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਗਵਾਹੀ ਦਿੱਤੀ।




