ਸ਼ਿਮਲਾ : ਕਾਂਗਰਸ ਨੇ 34 ਵਿੱਚੋਂ 24 ਵਾਰਡਾਂ ’ਚ ਜਿੱਤ ਹਾਸਲ ਕਰਕੇ ਸ਼ਿਮਲਾ ਨਗਰ ਨਿਗਮ ’ਤੇ ਮੁੜ ਕਬਜ਼ਾ ਕਰ ਲਿਆ। ਭਾਜਪਾ ਨੇ 9 ਤੇ ਮਾਰਕਸੀ ਪਾਰਟੀ ਨੇ ਇਕ ਵਾਰਡ ’ਚ ਜਿੱਤ ਦਰਜ ਕੀਤੀ।
2017 ਵਿਚ ਕਾਂਗਰਸ ਸਿਰਫ 12 ਵਾਰਡ ਜਿੱਤ ਸਕੀ ਸੀ ਤੇ ਭਾਜਪਾ ਨੇ 17 ਜਿੱਤੇ ਸਨ। ਚਾਰ ਆਜ਼ਾਦ ਜਿੱਤੇ ਸਨ ਤੇ ਇਕ ਵਿਚ ਮਾਰਕਸੀ ਪਾਰਟੀ ਸਫਲ ਰਹੀ ਸੀ। ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਮੀਦ ਜਤਾਈ ਹੈ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰੇਗੀ।





