ਪਟਿਆਲਾ : ਨਾਭਾ ਰੋਡ ’ਤੇ ਵੀਰਵਾਰ ਹਥਿਆਰਬੰਦ ਵਿਅਕਤੀਆਂ ਨੇ ਸਰਕਾਰੀ ਠੇਕੇਦਾਰ ਦਰਸ਼ਨ ਸਿੰਗਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੂੰ ਪੰਜ ਗੋਲੀਆਂ ਲੱਗੀਆਂ। ਹਸਪਤਾਲ ਵਿਚ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਉਹ ਸੁਨਾਮ ਦਾ ਵਾਸੀ ਸੀ ਤੇ ਇਹ ਹਮਲਾ ਸਵੇਰੇ ਕਰੀਬ ਸਵਾ ਦਸ ਵਜੇ ਹੋਇਆ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।



