ਨੰਗਲ ਅੰਬੀਆਂ ਕਤਲ ਕੇਸ ’ਚ ਸੁਰਜਨ ਚੱਠਾ ਗਿ੍ਰਫਤਾਰ!

0
302

ਜਲੰਧਰ : ਕਬੱਡੀ ਦੇ ਕੌਮਾਂਤਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਕਥਿਤ ਮਾਸਟਰ ਮਾਈਂਡ ਸੁਰਜਨ ਸਿੰਘ ਚੱਠਾ ਨੂੰ ਬੁੱਧਵਾਰ ਰਾਤ ਇੱਥੇ ਇਕ ਅਪਾਰਟਮੈਂਟ ਬਿਲਡਿੰਗ ’ਚੋਂ ਗਿ੍ਰਫਤਾਰ ਕਰ ਲਿਆ ਗਿਆ, ਹਾਲਾਂਕਿ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਸਾਦੇ ਕੱਪੜਿਆਂ ’ਚ ਪੁਲਸ ਨੇ ਚੱਠਾ ਨੂੰ ਗਿ੍ਰਫਤਾਰ ਕੀਤਾ। ਨੰਗਲ ਅੰਬੀਆਂ ਨੂੰ 14 ਮਾਰਚ 2022 ਨੂੰ ਨਕੋਦਰ ਦੇ ਮੱਲ੍ਹੀਆਂ ਖੁਰਦ ’ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦਾ ਕਾਰਨ ਕਬੱਡੀ ਐਸੋਸੀਏਸ਼ਨਾਂ ਵਿਚਾਲੇ ਦੁਸ਼ਮਣੀ ਦੱਸੀ ਗਈ ਸੀ।

LEAVE A REPLY

Please enter your comment!
Please enter your name here