ਮੁੰਬਈ : ਇਥੇ ਪੁਲਸ ਨੇ ਚੂਹਿਆਂ ਤੋਂ ਪੰਜ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ, ਜਿਹੜੇ ਉਨ੍ਹਾਂ ਗਟਰ ਵਿਚ ‘ਲੁਕੋਏ’ ਸਨ | ਇਹ ਗਹਿਣੇ ਗੋਰੇਗਾਓਾ ਦੀ ਗੋਕੁਲਧਾਮ ਕਾਲੋਨੀ ਵਿਚ ਘਰਾਂ ‘ਚ ਕੰਮ ਕਰਨ ਵਾਲੀ 45 ਸਾਲ ਦੀ ਸੁੰਦਰੀ ਪਲਾਨੀਬੇਲ ਦੇ ਸਨ | ਬੈਂਕ ਵਿਚ ਗਹਿਣੇ ਜਮ੍ਹਾਂ ਕਰਾਉਣ ਜਾਂਦਿਆਂ ਉਸ ਨੇ ਰਾਹ ਵਿਚ ਦੋ ਬੱਚਿਆਂ ਨੂੰ ਬੜਾ ਪਾਵ ਦਾ ਬੈਗ ਦਿੱਤਾ | ਡਿੰਡੋਸ਼ੀ ਦੇ ਸਬ-ਇੰਸਪੈਕਟਰ ਚੰਦਰਕਾਂਤ ਘੜਗੇ ਨੇ ਦੱਸਿਆ ਕਿ ਬੈਂਕ ਪੁੱਜ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਗਹਿਣੇ ਉਸੇ ਬੈਗ ਵਿਚ ਰੱਖੇ ਸੀ | ਉਸ ਨੇ ਪੁਲਸ ਤੋਂ ਉਸ ਦੇ ਗਹਿਣੇ ਲੱਭਣ ਵਿਚ ਮਦਦ ਮੰਗੀ | ਪੁਲਸ ਨੇ ਬੱਚੇ ਤੇ ਉਨ੍ਹਾਂ ਦੀ ਮਾਂ ਲੱਭ ਲਈ | ਬੱਚਿਆਂ ਨੇ ਕਿਹਾ ਕਿ ਉਨ੍ਹਾਂ ਬੈਗ ਕੂੜੇ ਦੇ ਡੰਪ ਵਿਚ ਸੁੱਟ ਦਿੱਤਾ ਸੀ, ਕਿਉਂਕਿ ਉਹ ਬੜਾ ਪਾਵ ਖਾਣਾ ਨਹੀਂ ਚਾਹੁੰਦੇ ਸਨ | ਪੁਲਸ ਨੇ ਸੀ ਸੀ ਟੀ ਵੀ ਤੋਂ ਪਤਾ ਲਾਇਆ ਕਿ ਕੁਝ ਚੂਹੇ ਡੰਪ ਤੋਂ ਬੈਗ ਗਟਰ ਵਿਚ ਲੈ ਗਏ ਸੀ |