ਮਾਨ ਨੇ ਨੌਜਵਾਨਾਂ ਤੋਂ ਥੋੜ੍ਹਾ ਵਕਤ ਮੰਗਿਆ

0
393

ਭਵਾਨੀਗੜ੍ਹ : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਨੌਜਵਾਨਾਂ ਵੱਲੋਂ ਲਾਈ ਛਬੀਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਕਾਫਲਾ ਰੋਕ ਕੇ ਪਾਣੀ ਪੀਤਾ ਅਤੇ ਛਬੀਲ ‘ਤੇ ਮੌਜੂਦ ਨੌਜਵਾਨਾਂ ਦੇ ਵੱਖ-ਵੱਖ ਮੁੱਦਿਆਂ ਸੰਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ | ਉਨ੍ਹਾ ਹਰ ਸਵਾਲ ਦਾ ਬਹੁਤ ਹੀ ਠਰੰ੍ਹਮੇ ਨਾਲ ਜਵਾਬ ਦਿੰਦਿਆਂ ਨੌਜਵਾਨਾਂ ਨੂੰ ਥੋੜ੍ਹਾ ਸਮਾਂ ਦੇਣ ਦੀ ਅਪੀਲ ਕੀਤੀ, ਤਾਂ ਕਿ ਸਰਕਾਰ ਦੇ ਸਿਸਟਮ ਨੂੰ ਸੈੱਟ ਕੀਤਾ ਜਾ ਸਕੇ | ਮੁੱਖ ਮੰਤਰੀ ਨੌਜਵਾਨਾਂ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਇੱਥੋਂ ਪਾਣੀ ਪੀ ਕੇ ਰਵਾਨਾ ਹੋ ਗਏ | ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਜਾਤ-ਪਾਤ ਦੇ ਵਿਤਕਰੇ ਤੋਂ ਹਰ ਵਿਅਕਤੀ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰੇਗੀ | ਸਾਧੂ ਸਿੰਘ ਧਰਮਸੋਤ ਦੀ ਗਿ੍ਫਤਾਰੀ ਤੋਂ ਬਾਅਦ ਨੌਜਵਾਨਾਂ ਵੱਲੋਂ ਭਿ੍ਸ਼ਟਾਚਾਰ ਦੇ ਮਾਮਲੇ ‘ਚ ਅਗਲਾ ਨੰਬਰ ਪੁੱਛੇ ਜਾਣ ‘ਤੇ ਮਾਨ ਨੇ ਕਿਹਾ ਕਿ ਪਿਛਲੇ ਸਮੇਂ ‘ਚ ਘਪਲੇ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਇਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ |

LEAVE A REPLY

Please enter your comment!
Please enter your name here