‘ਡਬਲ ਇੰਜਣ’ ਵਾਲੀ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਸਾਵਧਾਨ ਰਹੋ : ਚਿਦੰਬਰਮ

0
202

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਮਨੀਪੁਰ ’ਚ ਹੋਈ ਹਿੰਸਾ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਕਿਹਾ ਕਿ ਕਰਨਾਟਕ ਦੇ ਵੋਟਰਾਂ ਨੂੰ ‘ਡਬਲ ਇੰਜਣ’ ਦੀ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਚਿਦੰਬਰਮ ਦਾ ਇਹ ਬਿਆਨ ਮਨੀਪੁਰ ’ਚ ਆਦਿਵਾਸੀਆਂ ਅਤੇ ਘੱਟ ਗਿਣਤੀ ਮੇਇਤੀ ਭਾਈਚਾਰੇ ਵਿਚਾਲੇ ਹੋਈ ਹਿੰਸਾ ਦੇ ਮੱਦੇਨਜ਼ਰ ਆਇਆ ਹੈੈ। ਇਸ ਸੰਘਰਸ਼ ’ਚ 9000 ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ। ਚਿਦੰਬਰਮ ਨੇ ਟਵਿਟ ਕਰਕੇ ਕਿਹਾਮਨੀਪੁਰ ’ਚ ਡਬਲ ਇੰਜਣ ਦੀ ਸਰਕਾਰ ਦੇ ਨਤੀਜਿਆਂ ਨੂੰ ਦੇਖੋ। ਦੋਵੇਂ ਇੰਜਣ ਫੇਲ੍ਹ ਹੋ ਗਏ। ਅੰਦੂਰਨੀ ਕਲੇਸ਼ ਨਾਲ ਸੂਬਾ ਸਰਕਾਰ ਟੁੱਟ ਚੁੱਕੀ ਹੈ। ਕੇਂਦਰ ਸਰਕਾਰ ਕੋਲ ਸਾਰੇ ਮੁੱਦਿਆਂ ਲਈ ਖੁਸ਼ਫਹਿਮੀ ਫੈਲਾਉਣ ਵਾਲੇ ਉਪਾਅ ਮੌਜੂਦ ਹਨ। ਉਨ੍ਹਾ ਕਿਹਾਨਤੀਜਾ ਇਹ ਕਿ ਮੇਇਤੀ ਅਤੇ ਆਦਿਵਾਸੀ ਭਾਈਚਾਰੇ ਵਿਚਾਲੇ ਖਾਈ ਹੋਰ ਚੌੜੀ ਹੋ ਗਈ ਹੈ। ਉਨ੍ਹਾ ਕਿਹਾ ਕਿ ਜੋ ਭਾਈਚਾਰੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਸ਼ਾਂਤੀਪੂਰਨ ਰਹਿ ਰਹੇ ਸਨ, ਹੁਣ ਯੁੱਧ ਦੇ ਰਸਤੇ ’ਤੇ ਹਨ। ਕਰਨਾਟਕ ਦੇ ਵੋਟਰਾਂ ਨੂੰ ਵੀ ਡਬਲ ਇੰਜਣ ਵਾਲੀ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

LEAVE A REPLY

Please enter your comment!
Please enter your name here