ਨਵੀਂ ਦਿੱਲੀ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਜਨਤਕ ਅਦਾਰੇ ਭਾਰਤ ਅਰਥ ਮੂਵਰਜ਼ ਲਿਮਟਿਡ (ਬੀ ਈ ਐੱਮ ਐੱਲ) ਵਿਚ ਆਪਣੀ 26 ਫੀਸਦੀ ਹੋਰ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਸ ਅਦਾਰੇ ਦੀ ਬੇਂਗਲੁਰੂ ਦੇ ਆਲੇ-ਦੁਆਲੇ ਕਾਫੀ ਜ਼ਮੀਨ ਹੈ। ਰਮੇਸ਼ ਨੇ ਕਿਹਾ ਕਿ ਇਸ ਅਦਾਰੇ ਵਿਚ ਸਰਕਾਰ ਕੋਲ 54 ਫੀਸਦੀ ਮਾਲਕੀ ਹੈ ਤੇ ਹੁਣ ਮੋਦੀ ਸਰਕਾਰ 26 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਨਿੱਜੀ ਕੰਪਨੀ ਬਣ ਜਾਵੇਗਾ। ਪਿਛਲੇ ਦਿਨੀਂ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ ਹਿੱਸੇਦਾਰੀ ਵੇਚਣ ਬਾਰੇ ਪੇਸ਼ਕਸ਼ਾਂ ਮੰਗੀਆਂ ਜਾਣਗੀਆਂ। ਸਰਕਾਰ ਨੂੰ 26 ਫੀਸਦੀ ਹਿੱਸਾ ਵੇਚ ਕੇ ਕਰੀਬ 1500 ਕਰੋੜ ਰੁਪਏ ਮਿਲਣ ਦਾ ਆਸ ਹੈ।




