36.7 C
Jalandhar
Friday, April 19, 2024
spot_img

ਦੇਸ਼ ਭਗਤ ਯਾਦਗਾਰ ਹਾਲ ’ਚ 17 ਤੋਂ 20 ਤੱਕ ਫੋਟੋਗ੍ਰਾਫਿਕ ਵਰਕਸ਼ਾਪ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਫੋਟੋ ਜਰਨਲਿਸਟ ਪਦਮਸ੍ਰੀ ਸੁਧਾਰਕ ਓਲਵੇ ਮੁੰਬਈ ਅਤੇ ਰਣਦੀਪ ਮੱਦੋਕੇ ਦੁਆਰਾ 17 ਤੋਂ 20 ਮਈ ਤੱਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫੋਟੋਗ੍ਰਾਫਿਕ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਪਲੇਠੀ ਵਰਕਸ਼ਾਪ ਵਿੱਚ 15 ਦੇ ਕਰੀਬ ਸਿਖਿਆਰਥੀ ਸ਼ਿਰਕਤ ਕਰਨਗੇ। ਅਠਾਰਾਂ ਤੋਂ 30 ਸਾਲ ਤੱਕ ਉਮਰ ਦੇ ਉਹ ਵੀ ਨਿਸਚਤ ਕੋਟੇ ਦੇ 15 ਦੇ ਕਰੀਬ ਸਿਖਿਆਰਥੀ ਵਰਕਸ਼ਾਪ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਦੀ ਚੋਣ ਵਰਕਸ਼ਾਪ ਦੇ ਅਧਿਆਪਕ ਸੁਧਕਰ ਓਲਵੇ ਮੁੰਬਈ ਅਤੇ ਰਣਦੀਪ ਮੱਦੋਕੇ ਦੁਆਰਾ ਕੀਤੀ ਜਾਏਗੀ। ਵਰਕਸ਼ਾਪ ਦੇ ਸਿਖਰਲੇ ਦਿਨ 20 ਮਈ ਨੂੰ ਅਧਿਆਪਕਾਂ ਅਤੇ ਸਿਖਿਆਰਥੀਆਂ ਦੇ ਕੀਤੇ ਕਾਰਜ ਨੂੰ ਪਰਦੇ ’ਤੇ ਉਤਾਰਿਆ ਜਾਏਗਾ। ਇਸ ਸੈਸ਼ਨ ਵਿੱਚ ਫੋਟੋਗਰਾਫੀ ਖੇਤਰ ਦੇ ਪ੍ਰੇਮੀਆਂ ਨੂੰ ਵੀ ਕਮੇਟੀ ਵੱਲੋਂ ਨਿੱਘਾ ਬੁਲਾਵਾ ਹੈ। ਰਿਹਾਇਸ਼, ਭੋਜਨ ਅਤੇ ਮੁਢਲੀ ਮੈਡੀਕਲ ਸਹਾਇਤਾ ਆਦਿ ਜ਼ਰੂਰਤਾਂ ਦੇਸ਼ ਭਗਤ ਯਾਦਗਾਰ ਕਮੇਟੀ ਆਪਣੇ ਪਰਵਾਰਕ ਮੈਂਬਰਾਂ ਵਾਂਗ ਪ੍ਰਦਾਨ ਕਰਨ ਦੀ ਖੁਸ਼ੀ ਲਵੇਗੀ। ਲੈਕਚਰ, ਸਕਰੀਨ ਸ਼ੋਅ, ਪ੍ਰੈਕਟੀਕਲ ਤੋਂ ਇਲਾਵਾ ਫੋਟੋ ਕਲਾ ਵਰਕਸ਼ਾਪ ’ਚ ਸ਼ਿਰਕਤ ਕਰਨ ਵਾਲੇ ਸਿਖਿਆਰਥੀਆਂ ਤੋਂ ਉਮੀਦ ਕੀਤੀ ਜਾਏਗੀ ਕਿ ਉਹ ‘ਕਲਾ ਲੋਕਾਂ ਦੁਆਰਾ ਲੋਕਾਂ ਲਈ’ ਦੇ ਸੰਕਲਪ ਨੂੰ ਬੁਲੰਦ ਕਰਨ ਦਾ ਅਹਿਦ ਲੈਣਗੇ।

Related Articles

LEAVE A REPLY

Please enter your comment!
Please enter your name here

Latest Articles