2027 ਤੱਕ ਡੀਜ਼ਲ ਵਾਲੇ ਫੋਰ ਵ੍ਹੀਲਰ ਬੰਦ ਕਰਨ ਦੀ ਸਿਫਾਰਸ਼

0
246

ਨਵੀਂ ਦਿੱਲੀ : ਭਾਰਤ ਨੂੰ 2027 ਤੱਕ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ ਡੀਜ਼ਲ ਵਾਲੇ ਚਾਰ ਪਹੀਆ ਵਾਹਨਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਪੈਟਰੋਲੀਅਮ ਮੰਤਰਾਲੇ ਦੀ ਕਮੇਟੀ ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ ਹੈ। ਨਾਲ ਹੀ ਕਮੇਟੀ ਨੇ ਕਿਹਾ ਕਿ ਇਲੈਕਟਿ੍ਰਕ ਅਤੇ ਗੈਸ ਨਾਲ ਚੱਲਣ ਵਾਲੇ ਵਾਹਨਾਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਪੈਟਰੋਲੀਅਮ ਸਕੱਤਰ ਤਰੁਣ ਕਪੂਰ ਦੀ ਅਗਵਾਈ ਵਾਲੀ ਕਮੇਟੀ ਨੇ ਆਪਣੀ ਰਿਪੋਰਟ ’ਚ 2035 ਤੱਕ ਅੰਦਰੂਨੀ ਤੇਲ ਨਾਲ ਚੱਲਣ ਵਾਲੇ ਮੋਟਰਸਾਈਕਲਾਂ, ਸਕੂਟਰਾਂ ਅਤੇ ਤਿੰਨ ਪਹੀਆ ਵਾਹਨਾਂ ਨੂੰ ਪੜਾਅਵਾਰ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਨੇ ਇਸ ਸਾਲ ਫਰਵਰੀ ’ਚ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ। ਰਿਪੋਰਟ ਮੁਤਾਬਕ ਕਰੀਬ 10 ਸਾਲਾਂ ’ਚ ਸ਼ਹਿਰੀ ਖੇਤਰਾਂ ’ਚ ਇੱਕ ਵੀ ਡੀਜ਼ਲ ਬੱਸ ਨਹੀਂ ਚਲਣੀ ਚਾਹੀਦੀ। ਸਰਕਾਰ ਨੇ ਹਾਲੇ ਤੱਕ ਇਸ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ।

LEAVE A REPLY

Please enter your comment!
Please enter your name here