ਸ੍ਰੀਨਗਰ : ਕਸ਼ਮੀਰ ਦੇ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਕਾਜ਼ੀਗੁੰਡ ਖੇਤਰਾਂ ’ਚ ਸੋਮਵਾਰ ਸਵੇਰੇ ਬਰਫਬਾਰੀ ਹੋਈ, ਜਿਸ ਨਾਲ ਸੜਕਾਂ ’ਤੇ ਤਿਲਕਣ ਹੋ ਗਈ। ਹਿਮਾਚਲ ਦੇ ਲਾਹੌਲ ਸਪਿਤੀ ਦੇ ਕਬਾਇਲੀ ਖੇਤਰਾਂ ’ਚ ਬੇਮੌਸਮੀ ਬਰਫਬਾਰੀ ਹੋ ਰਹੀ ਹੈ।
ਇਸ ਬਰਫਬਾਰੀ ਕਾਰਨ ਸੈਲਾਨੀ ਖੁਸ਼ ਹਨ, ਪਰ ਇਹ ਕਿਸਾਨਾਂ ਖਾਸ ਤੌਰ ’ਤੇ ਸੇਬ ਉਤਪਾਦਕਾਂ ਲਈ ਘਾਤਕ ਹੈ। ਉਹ ਬਾਰਸ਼ ਤੇ ਬਰਫਬਾਰੀ ਕਾਰਨ ਚਿੰਤਤ ਹਨ।


