ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਨੀਪੁਰ ਦੀ ਹਿੰਸਾ ਨੂੰ ਮਾਨਵੀ ਸੰਕਟ ਕਰਾਰ ਦਿੰਦਿਆਂ ਸੋਮਵਾਰ ਲੋਕਾਂ ਦੇ ਉਜਾੜੇ ’ਤੇ ਚਿੰਤਾ ਪ੍ਰਗਟਾਈ। ਉਸ ਨੇ ਇਨ੍ਹਾਂ ਲੋਕਾਂ ਦੇ ਮੁੜਵਸੇਬੇ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ। ਉਸ ਨੇ ਕਿਹਾ ਕਿ ਰਾਹਤ ਕੈਂਪਾਂ ਵਿਚ ਦਵਾਈਆਂ ਤੇ ਖਾਣ-ਪੀਣ ਵਾਲੀਆਂ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਵੇ। ਧਰਮ ਸਥਾਨਾਂ ਦੀ ਹਿਫਾਜ਼ਤ ਲਈ ਵੀ ਕਦਮ ਚੁੱਕੇ ਜਾਣ। ਹਫਤਾ ਪਹਿਲਾਂ ਇਕ ਰੈਲੀ ਦੌਰਾਨ ਮੈਤੇਈ ਤੇ ਨਾਗਾ ਕੁੱਕੀ ਭਾਈਚਾਰਿਆਂ ਵਿਚਾਲੇ ਭੜਕੀ ਹਿੰਸਾ ਕਾਰਨ ਹੁਣ ਤੱਕ 54 ਲੋਕ ਮਾਰੇ ਜਾ ਚੁੱਕੇ ਹਨ ਤੇ 23 ਹਜ਼ਾਰ ਉਜੜ ਗਏ ਹਨ।


