ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੀ ਚੋਣ

0
205

ਬਠਿੰਡਾ : ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਰਜਿ: 14/1965) ਦਾ 13ਵਾਂ ਡੈਲੀਗੇਟ ਇਜਲਾਸ ਪਬਲਿਕ ਧਰਮਸ਼ਾਲਾ ਨਵੀਂ ਬਸਤੀ ਬਠਿੰਡਾ ਵਿਖੇ ਸੂਬਾ ਕਮੇਟੀ ਦੀ ਚੋਣ ਉਪਰੰਤ ਸੰਪੰਨ ਹੋਇਆ। ਡੈਲੀਗੇਟ ਇਜਲਾਸ ਸਰਵਸਾਥੀ ਬਲਵਿੰਦਰ ਸਿੰਘ ਸੰਧੂ, ਨਛੱਤਰ ਸਿੰਘ ਰਣੀਆ, ਲੱਲੂ ਰਾਮ ਤੇ ਗੁਰਦਿੱਤ ਸਿੰਘ ਸਿੱਧੂ ਦੀ ਪ੍ਰਧਾਨਗੀ ਮੰਡਲ ’ਤੇ ਅਧਾਰਤ ਹੋਇਆ। ਇਜਲਾਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 200 ਦੇ ਲੱਗਭੱਗ ਡੈਲੀਗੇਟ ਅਤੇ ਕਵਰਿੰਗ ਡੈਲੀਗੇਟਾਂ ਤੋਂ ਇਲਾਵਾ ਦਰਸ਼ਕਾਂ ਵੱਲੋਂ ਹਿੱਸਾ ਲਿਆ ਗਿਆ। ਇਜਲਾਸ ਵਿੱਚ ਜਨਰਲ ਸਕੱਤਰ ਸਾਥੀ ਸਿਕੰਦਰ ਨਾਥ ਅਤੇ ਪੂਰਨ ਸਿੰਘ ਗੁੰਮਟੀ ਵੱਲੋਂ ਵਿੱਤੀ ਰਿਪੋਰਟ ਲਿਖਤੀ ਤੌਰ ’ਤੇ ਪੇਸ਼ ਕੀਤੀ ਗਈ, ਜੋ ਕਿ ਸਰਵਸੰਮਤੀ ਨਾਲ ਪਾਸ ਕੀਤੀ ਗਈ ਰਿਪੋਰਟ ’ਤੇ ਬਹਿਸ ਦੌਰਾਨ ਡੈਲੀਗੇਟਾਂ ਨੇ ਭਰਪੂਰ ਬਹਿਸ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ, ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ, ਕੌਮਾਂਤਰੀ, ਕੌਮੀ, ਸੂਬਾਈ ਅਤੇ ਪਾਵਰਕਾਮ ਟਰਾਂਸਕੋ ਦੇ ਵਿੱਤੀ ਹਾਲਾਤ ਅਤੇ ਅਦਾਰੇ ਦੇ ਵਡਮੁੱਲੇ ਖਪਤਕਾਰਾਂ ਨੂੰ ਵਧੀਆ ਸੇਵਾ ਸਹੂਲਤਾਂ ਦੇਣ ’ਤੇ ਵਿਚਾਰ ਕਰਦਿਆਂ ਮੁਲਾਜ਼ਮਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਇਜਲਾਸ ਵੱਲੋਂ ਸਰਬ ਸਾਥੀ ਕਰਮਚੰਦ ਭਾਰਦਵਾਜ ਨੂੰ ਪੈਟਰਨ, ਜਰਨੈਲ ਸਿੰਘ ਪ੍ਰਧਾਨ, ਬਲਜੀਤ ਸਿੰਘ ਮੋਦਲਾ ਜਨਰਲ ਸਕੱਤਰ, ਬਿੰਦਰ ਸਿੰਘ ਮਲੂਕਾ ਖਜ਼ਾਨਚੀ ਤੋਂ ਇਲਾਵਾ ਲਖਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਬਰਗਾੜੀ, ਅਮਰੀਕ ਸਿੰਘ ਖੰਨਾ, ਸੁਰਜੀਤ ਸਿੰਘ ਗਾਬਾ, ਜੰਗੀਰ ਸਿੰਘ ਕਟਾਰੀਆ, ਕੁਲਵਿੰਦਰ ਸਿੰਘ ਸਾਰੇ ਮੀਤ ਪ੍ਰਧਾਨ, ਰਾਮ ਸਿੰਘ ਡਿਪਟੀ ਜਨਰਲ ਸਕੱਤਰ, ਹਰਵਿੰਦਰ ਸਿੰਘ ਅਮਲੋਹ, ਲਖਵੀਰ ਸਿੰਘ ਮੂਲੇਵਾਲ, ਸਤੀਸ਼ ਕੁਮਾਰ, ਕਿ੍ਰਸ਼ਨ ਗੋਪਾਲ, ਮਨਿੰਦਰ ਸਿੰਘ ਸਾਰੇ ਸਕੱਤਰ, ਬਲਵਿੰਦਰ ਸਿੰਘ ਸੰਧੂ ਮੁੱਖ ਜਥੇਬੰਦਕ ਸਕੱਤਰ, ਗੁਰਮੁੱਖ ਸਿੰਘ, ਅੰਕਿਤ ਕੁਮਾਰ, ਅਵਿਸ਼ੇਕ ਰਤਨ ਜਥੇਬੰਦਕ ਸਕੱਤਰ ਸਾਰੇ ਸਰਵਸੰਮਤੀ ਨਾਲ ਸੂਬਾਈ ਅਹੁਦੇਦਾਰ ਚੁਣੇ ਗਏ। ਸੂਬਾ ਕਮੇਟੀ ਦੀ ਸਹਾਇਤਾ ਲਈ ਸਲਾਹਕਾਰ ਕਮੇਟੀ ਵੀ ਚੁਣੀ ਗਈ। ਇਜਲਾਸ ਦੌਰਾਨ ਵੱਖ-ਵੱਖ ਮਤੇ ਜਿਵੇਂ ਬਿਜਲੀ ਸੋਧ ਬਿੱਲ 2022 ਰੱਦ ਕਰਨ, ਪਬਲਿਕ ਸੈਕਟਰ ਦੀਆਂ ਇਕਾਈਆਂ ਵੇਚਣ, ਬੰਦ ਕਰਨ ਅਤੇ ਇਨ੍ਹਾਂ ਦੇ ਨਿੱਜੀਕਰਨ ਕਰਨ ਵਿਰੁੱਧ, ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਵੱਲੋਂ ਆਪਣੇ ਮਸਲਿਆਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਦੀ ਹਮਾਇਤ, ਪੰਜਾਬ ਅੰਦਰ ਨਸ਼ਾ ਅਤੇ ਮਾਫੀਆ ਨੂੰ ਸਮਾਪਤ ਕਰਨ, ਪੰਜਾਬ ਅੰਦਰ ਪ੍ਰਾਈਵੇਟ ਥਰਮਲਾਂ ਨਾਲ ਲੰਮੀ ਮਿਆਦ ਅਤੇ ਮਹਿੰਗੀਆਂ ਦਰਾਂ ਉਪਰ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ, ਬਿਜਲੀ ਕਾਮਿਆਂ ਦੀਆਂ ਮੰਗਾਂ ਅਤੇ ਮਸਲਿਆਂ ਸੰਬੰਧੀ ਪਾਵਰ ਮੈਨੇਜਮੈਂਟ ਨਾਲ ਜੱਥੇਬੰਦੀ ਦੇ ਹੋਏ ਸਮਝੌਤੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਕਰਨ, 295/19 ਸੀ.ਆਰ.ਏ. ਰਾਹੀਂ ਨਿਯੁਕਤ ਸਹਾਇਕ ਲਾਇਨਮੈਨਾਂ ਨੂੰ ਨਜਾਇਜ਼ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ, ਗਲਤ ਇਨਕੁਆਰੀ ਦੇ ਨਾਂਅ ’ਤੇ ਗਿ੍ਰਫਤਾਰ ਕਰਨ, ਗਰਿੱਡ ਸਬ ਸਟੇਸ਼ਨਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਤੋਂ ਇਲਾਵਾ ਮੁਲਾਜ਼ਮ, ਮਜ਼ਦੂਰ ਦੇ ਹਿੱਤ ਵਿੱਚ ਬਣੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕਿਰਤ ਕੋਡ ਬਣਾਉਣ ਵਿਰੁੱਧ ਅਤੇ ਸਾਥੀ ਭਗਵਾਨ ਸਿੰਘ ਅਣਖੀ ਦੀ ਯਾਦ ਵਿੱਚ ਪਟਿਆਲਾ ਵਿਖੇ ਸਾਂਝਾ ਕਾ: ਅਣਖੀ ਯਾਦਗਾਰ ਟਰੱਸਟ ਬਣਾਉਣ ਸੰਬੰਧੀ ਸਰਵ-ਸੰਮਤੀ ਨਾਲ ਮਤੇ ਪਾਸ ਕੀਤੇ ਗਏ। ਇਲਾਜ ਨੂੰ ਭਰਾਤਰੀ ਜਥੇਬੰਦੀ ਦੇ ਸੂਬਾਈ ਆਗੂਆਂ ਜਗਜੀਤ ਸਿੰਘ ਜੋਗਾ, ਹਰਦੇਵ ਸਿੰਘ ਅਰਸ਼ੀ ਕਿਸਾਨ ਆਗੂ, ਬਲਕਰਨ ਸਿੰਘ ਬਰਾੜ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਐੱਮ ਐੱਲ ਸਹਿਗਲ ਪ੍ਰਧਾਨ ਆਲ ਇੰਡੀਆ ਗੌਰਮੈਂਟ ਇੰਪਲਾਈਜ਼ ਫੈਡਰੇਸ਼ਨ, ਰਾਜਪਾਲ ਨੈਨ ਹਰਿਆਣਾ ਰੋਡਵੇਜ਼ ਆਗੂ, ਗੁਲਜ਼ਾਰ ਗੋਰੀਆ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਬੀ.ਕੇ.ਐੱਮ.ਯੂ. ਆਦਿ ਆਗੂਆਂ ਨੇ ਮੁਲਾਜ਼ਮ, ਮਜ਼ਦੂਰ, ਲੋਕ ਏਕਤਾ ਬਣਾ ਕੇ ਇੱਕਜੁੱਟ ਹੋ ਕੇ ਸਰਕਾਰਾਂ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਜਲਾਸ ਦੇ ਅੰਤ ਵਿੱਚ ਬਠਿੰਡਾ ਸਰਕਲ ਦੇ ਸਾਥੀਆਂ ਦਾ ਵਧੀਆ ਪ੍ਰਬੰਧ ਲਈ ਧੰਨਵਾਦ ਮਤਾ ਪਾਸ ਕਰਨ ਉਪਰੰਤ ਮੁਲਾਜ਼ਮ ਬਿਜਲੀ ਏਕਤਾ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਖਪਤਕਾਰਾਂ ਨੂੰ ਵਧੀਆ ਸਹੂਲਤਾਂ ਦੇਣ ਦਾ ਹੋਕਾ ਦਿੰਦਿਆਂ ਨਾਅਰਿਆਂ ਦੀ ਗੂੰਜ ਵਿੱਚ ਸਮਾਪਤ ਹੋਇਆ।

LEAVE A REPLY

Please enter your comment!
Please enter your name here