ਸੋਨੀਪਤ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਲਈ ਧਰਨੇ ’ਤੇ ਬੈਠੇ ਭਲਵਾਨਾਂ ਦੀ ਹਮਾਇਤ ’ਚ ਕਿਸਾਨ ਸੋਮਵਾਰ ਪੁਲਸ ਬੈਰੀਕੇਡ ਲੰਘ ਕੇ ਜੰਤਰ ਮੰਤਰ ਵਿਖੇ ਧਰਨਾ ਸਥਾਨ ’ਤੇ ਪੁੱਜੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬਿ੍ਰਜ ਭੂਸ਼ਣ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਦਿੱਲੀ ਪੁਲਸ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਅਸਫਲ ਰਹੀ। ਦਿੱਲੀ ਅਤੇ ਹਰਿਆਣਾ ਪੁਲਸ ਨੇ ਬਾਰਡਰਾਂ ’ਤੇ ਬੈਰੀਕੇਡ ਲਗਾ ਦਿੱਤੇ ਹਨ, ਪਰ ਕਿਸਾਨ ਹੁਣ ਰੇਲ ਗੱਡੀਆਂ ਰਾਹੀਂ ਜੰਤਰ ਮੰਤਰ ਪਹੁੰਚ ਰਹੇ ਹਨ।



