ਡਾਕਟਰ ਨੇ ਪੁੱਠੀਆਂ ਸਲਾਹਾਂ ਦੇਣ ਦਾ ਦੋਸ਼ ਕਬੂਲਿਆ

0
254

ਨਿਊ ਯਾਰਕ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ 76 ਸਾਲਾ ਭਾਰਤੀ-ਅਮਰੀਕੀ ਡਾਕਟਰ ਸਵਤੰਤਰ ਚੋਪੜਾ ਨੇ ਨਸ਼ੀਲੀਆਂ ਤੇ ਗੈਰਕਾਨੂੰਨੀ ਦਵਾਈਆਂ ਲਿਖਣ ਤੇ ਮਰੀਜ਼ਾਂ ਨੂੰ ਪੁੱਠੀਆਂ-ਸਿੱਧੀਆਂ ਸਲਾਹਾਂ ਦੇਣ ਦਾ ਦੋਸ਼ ਕਬੂਲ ਕਰ ਲਿਆ ਹੈ। ਇਨ੍ਹਾਂ ਦਵਾਈਆਂ ’ਚ ਬਹੁਤ ਜ਼ਿਆਦਾ ਨਸ਼ਾ ਹੁੰਦਾ ਹੈ ਤੇ ਆਮ ਤੌਰ ’ਤੇ ਇਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ। ਚੋਪੜਾ ਨੇ ਕੇਸ ਦੀ ਸੁਣਵਾਈ ਦੌਰਾਨ 2020 ’ਚ ਆਪਣਾ ਮੈਡੀਕਲ ਲਾਇਸੈਂਸ ਮੋੜ ਦਿੱਤਾ ਸੀ। ਚੋਪੜਾ ਦੇ ਕੇਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਜੇ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।

LEAVE A REPLY

Please enter your comment!
Please enter your name here