ਕਿੱਕੀ ਢਿੱਲੋਂ ਦਾ ਪੰਜ ਦਿਨਾ ਪੁਲਸ ਰਿਮਾਂਡ

0
211

ਫਰੀਦਕੋਟ : ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਨੂੰ ਬੁੱਧਵਾਰ ਇੱਥੇ ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਨ੍ਹਾ ਪੁੱਛਗਿੱਛ ਲਈ ਪੰਜ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਕੁਸ਼ਲਦੀਪ ਸਿੰਘ ਢਿੱਲੋਂ ਨੇ ਪੰਜ ਸਾਲਾਂ ’ਚ ਆਪਣੀ ਆਮਦਨ ਨਾਲੋਂ 7 ਕਰੋੜ 97 ਲੱਖ ਰੁਪਏ ਵੱਧ ਖਰਚੇ ਹਨ ਅਤੇ ਇਸ ਦੇ ਨਾਲ ਹੀ ਪਿੰਡ ਮੁਮਾਰਾ ’ਚ 42 ਕਿੱਲੇ ਬੇਨਾਮੀ ਜਾਇਦਾਦ ਬਣਾਈ ਹੈ। ਵਿਜੀਲੈਂਸ ਵੱਲੋਂ ਰਿਮਾਂਡ ਲਈ ਦਿੱਤੀ ਗਈ ਅਰਜ਼ੀ ਅਨੁਸਾਰ ਸਾਬਕਾ ਵਿਧਾਇਕ ਨੇ ਨਿਊ ਚੰਡੀਗੜ੍ਹ ’ਚ ਬਣ ਰਹੇ ਫਾਰਮ ਹਾਊਸ ’ਤੇ ਦੱਸੀ ਗਈ ਰਕਮ ਨਾਲੋਂ 2 ਕਰੋੜ 70 ਲੱਖ ਰੁਪਏ ਵੱਧ ਖਰਚੇ ਅਤੇ ਕਿੱਕੀ ਢਿੱਲੋਂ ਦੇ ਖਾਤੇ ’ਚ ਉਸ ਦੀ ਮਾਤਾ ਵੱਲੋਂ 1 ਕਰੋੜ 64 ਲੱਖ ਰੁਪਏ ਤੇ ਉਸ ਦੀ ਪਤਨੀ ਵੱਲੋਂ 96 ਲੱਖ ਰੁਪਏ ਭੇਜੇ ਗਏ ਹਨ। ਇਸ ਬਾਰੇ ਪੁੱਛਗਿੱਛ ਦੌਰਾਨ ਸਾਬਕਾ ਵਿਧਾਇਕ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।

LEAVE A REPLY

Please enter your comment!
Please enter your name here