ਝੱਖੜ ਨਾਲ ਪੰਜਾਬ ਦੇ ਕਈ ਹਿੱਸਿਆਂ ’ਚ ਬਿਜਲੀ ਠੱਪ

0
297

ਪਟਿਆਲਾ : ਬੁੱਧਵਾਰ ਰਾਤ ਝੱਖੜ ਕਾਰਨ ਦਰੱਖਤ ਤੇ ਖੰਭੇ ਪੁੱਟੇ ਜਾਣ ਨਾਲ ਪੰਜਾਬ ਦੇ ਕਈ ਹਿੱਸਿਆਂ ’ਚ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਕੋਲ ਬਿਜਲੀ ਨਾ ਆਉਣ ਬਾਰੇ ਵੱਡੀ ਗਿਣਤੀ ’ਚ ਸ਼ਿਕਾਇਤਾਂ ਪੁੱਜੀਆਂ। ਵਿਭਾਗ ਮੁਤਾਬਕ ਕਈ ਹਿੱਸਿਆਂ ’ਚ ਬਿਜਲੀ ਸਵੇਰੇ 6.30 ਵਜੇ ਬਹਾਲ ਕਰ ਦਿੱਤੀ ਗਈ, ਜਦੋਂਕਿ ਬਹੁਤੀਆਂ ਥਾਵਾਂ ’ਤੇ ਨੁਕਸ ਠੀਕ ਕੀਤੇ ਜਾ ਰਹੇ ਸਨ। ਝੱਖੜ ਕਾਰਨ 220 ਕੇ ਵੀ ਸਪਲਾਈ ਲਾਈਨਾਂ ਅਤੇ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਕਾਰਪੋਰੇਸ਼ਨ ਦੇ ਸੀ ਐੱਮ ਡੀ ਬਲਦੇਵ ਸਿੰਘ ਸਰਾ ਨੇ ਕਿਹਾ-ਸਾਡਾ ਫੀਲਡ ਸਟਾਫ ਸਵੇਰੇ 5 ਵਜੇ ਤੋਂ ਕੰਮ ਕਰ ਰਿਹਾ ਹੈ। ਉਮੀਦ ਹੈ ਕਿ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ। ਮੈਂ ਨਿੱਜੀ ਤੌਰ ’ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ। ਮਾਲਵਾ ਜ਼ਿਆਦਾ ਪ੍ਰਭਾਵਤ ਹੋਇਆ ਹੈ। ਮਾਝਾ ਅਤੇ ਦੁਆਬਾ ਘੱਟ ਪ੍ਰਭਾਵਤ ਹੋਇਆ।
ਮੁਕਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਲੇਰਕੋਟਲਾ, ਲੁਧਿਆਣਾ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਮੁੱਖ ਤੌਰ ’ਤੇ ਪ੍ਰਭਾਵਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ’ਚ ਸਪਲਾਈ ਬਹਾਲ ਕਰਨ ਤੋਂ ਬਾਅਦ ਪਿੰਡਾਂ ’ਚ ਬਿਜਲੀ ਬਹਾਲ ਕਰਨ ਦਾ ਕੰਮ ਕੀਤਾ ਜਾਵੇਗਾ।

LEAVE A REPLY

Please enter your comment!
Please enter your name here