ਅੰਮਿ੍ਰਤਸਰ : ਬਾਰਡਰ ਸਕਿਉਰਟੀ ਫੋਰਸ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇੇ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਡਰੋਨਾਂ ਨੂੰ ਸੁੱਟ ਲਿਆ। ਪਹਿਲਾ ਡਰੋਨ ‘ਡੀ ਜੇ ਆਈ ਮੈਟਿ੍ਰਸ 300 ਆਰਟੀਕੇ’ ਪਿੰਡ ਧਾਰੀਵਾਲ ਤੋਂ ਬਰਾਮਦ ਕੀਤਾ ਗਿਆ। ਬੁਲਾਰੇ ਅਨੁਸਾਰ ਬੀ ਐੱਸ ਅੱੈਫ ਦੇ ਜਵਾਨਾਂ ਨੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਯੂ ਏ ਵੀ ਨੂੰ ਗੋਲੀਬਾਰੀ ਕਰਕੇ ਡੇਗ ਦਿੱਤਾ। ਤਲਾਸ਼ੀ ਦੌਰਾਨ ਡਰੋਨ ਟੁੱਟੀ ਹਾਲਤ ’ਚ ਖੇਤ ’ਚ ਪਿਆ ਮਿਲਿਆ। ਦੂਜਾ ਡਰੋਨ ‘ਡੀ ਜੇ ਆਈ ਮੈਟਿ੍ਰਸ 300 ਆਰਟੀਕੇ’ ਅੰਮਿ੍ਰਤਸਰ ਦੇ ਪਿੰਡ ਰਤਨ ਖੁਰਦ ਤੋਂ ਬਰਾਮਦ ਕੀਤਾ ਗਿਆ, ਜਦੋਂ ਫੌਜੀਆਂ ਨੇ ਰਾਤ ਕਰੀਬ 9.30 ਵਜੇ ਗੋਲੀਬਾਰੀ ਕੀਤੀ। ਬੁਲਾਰੇ ਅਨੁਸਾਰ ਦੂਜੇ ਮਾਮਲੇ ਵਿੱਚ ਡਰੋਨ ਨਾਲ ਦੋ ਪੈਕੇਟ ਜੁੜੇ ਹੋਏ ਸਨ, ਜਿਨ੍ਹਾਂ ’ਚੋਂ 2.6 ਕਿਲੋ ਸ਼ੱਕੀ ਹੈਰੋਇਨ ਬਰਾਮਦ ਹੋਈ ਹੈ।