ਗੰਗਟੋਕ : ਭਾਰਤੀ ਫੌਜ ਨੇ ਸਿੱਕਮ ’ਚ ਬਾਰਿਸ਼ ਕਾਰਨ ਢਿੱਗਾਂ ਡਿੱਗਣ ਅਤੇ ਸੜਕਾਂ ਟੁੱਟਣ ਕਾਰਨ ਫਸੇ ਮਹਿਲਾਵਾਂ ਅਤੇ ਬੱਚਿਆਂ ਸਮੇਤ 400 ਸੈਲਾਨੀਆਂ ਨੂੰ ਬਚਾਇਆ। ਸੁਰੱਖਿਆ ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਕਰਨਲ ਮਹਿੰਦ ਰਾਵਤ ਨੇ ਕਿਹਾਸ਼ੁੱਕਰਵਾਰ ਮੰਗਨ ਜ਼ਿਲ੍ਹੇ ਦੇ ਲਾਚੇਨ, ਲਾਚੁੰਗ ਅਤੇ ਚੁੰਗਥਾਂਗ ’ਚ ਭਾਰੀ ਬਾਰਿਸ਼ ਹੋਈ, ਜਿਸ ਦੇ ਚਲਦੇ ਲਗਭਗ 400 ਸੈਲਾਨੀ, ਜੋ ਲਾਚੁੰਗ ਅਤੇ ਲਾਚੇਨ ਘਾਟੀ ਦੀ ਯਾਤਰਾ ਕਰ ਰਹੇ ਸਨ, ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ, ਜਿਸ ਕਾਰਨ ਚੁੰਗਥਾਂਗ ’ਚ ਲੋਕ ਫਸ ਗਏ। ਉਨ੍ਹਾ ਕਿਹਾ ਕਿ ਚੁੰਗਥਾਂਗ ਦੇ ਉਪ ਮੈਜਿਸਟ੍ਰੇਟ ਦੇ ਕਹਿਣ ’ਤੇ ਫੌਜ ਦੇ ਤਿ੍ਰਸ਼ਕਤੀ ਕੋਰ ਦੇ ਜਵਾਨਾਂ ਨੇ ਕਾਰਵਾਈ ਕੀਤੀ ਅਤੇ ਫਸੇ ਲੋਏ ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ। 113 ਔਰਤਾਂ ਅਤੇ 54 ਬੱਚਿਆਂ ਸਮੇਤ ਫਸੇ ਹੋਏ ਸੈਲਾਨੀਆਂ ਨੂੰ ਬਚਾਉਣ ਤੋਂ ਬਾਅਦ ਵੱਖ-ਵੱਖ ਫੌਜ ਦੇ ਕੈਂਪਾਂ ’ਚ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਖਾਣ-ਪੀਣ ਅਤੇ ਗਰਮ ਕੱਪੜੇ ਮੁਹੱਈਆ ਕਰਵਾਏ ਗਏ।