ਜੇਲ੍ਹ ’ਚ ਸੁੱਟ ਕੇ ਵਿਚਾਰਧਾਰਾ ਨੂੰ ਕੁਚਲਿਆ ਨਹੀਂ ਜਾ ਸਕਦਾ : ਇਮਰਾਨ

0
284

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਭਾਰੀ ਸੰਕਟ ਦੇ ਦੌਰ ’ਚੋਂ ਲੰਘ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜੇਲ੍ਹ ’ਚ ਸੁੱਟ ਕੇ ਵਿਚਾਰਧਾਰਾ ਨੂੰ ਕੁਚਲਿਆ ਨਹੀਂ ਜਾ ਸਕਦਾ। ਮੈਨੂੰ ਐੱਨ ਆਰ ਓ ਦੀ ਜ਼ਰੂਰਤ ਨਹੀਂ, ਮੈਂ ਪਾਕਿਸਤਾਨ ਨਹੀਂ ਛੱਡਾਂਗਾ। ਐੱਨ ਆਰ ਓ ਉਹ ਲੋਕ ਲੈਂਦੇ ਹਨ, ਜਿਨ੍ਹਾਂ ਦਾ ਪੈਸਾ ਵਿਦੇਸ਼ਾਂ ’ਚ ਹੈ। ਉਹਨਾ ਕਿਹਾ ਕਿ ਜੋ ਕੋਈ ਪਾਰਟੀ ਨੇਤਾਵਾਂ ਖਿਲਾਫ਼ ਕਾਰਵਾਈ ਕਰ ਰਿਹਾ ਹੈ, ਉਹ ਮੇਰੀ ਇਸ ਗੱਲ ਨੂੰ ਯਾਦ ਰੱਖੇ ਕਿ ਇਸ ਨਾਲ ਪਾਰਟੀ ਦਾ ਵੋਟ ਬੈਂਕ ਹੀ ਵਧੇਗਾ ਅਤੇ ਇਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਪਾਰਟੀ ਛੱਡ ਕੇ ਜਾਣ ਵਾਲੇ ਨੇਤਾਵਾਂ ਖਿਲਾਫ਼ ਵੀ ਇਮਰਾਨ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਜਦ ਪਾਰਟੀ ਦਾ ਵੋਟ ਬੈਂਕ 70 ਫੀਸਦੀ ਤੋਂ ਜ਼ਿਆਦਾ ਹੋਵੇ, ਤਾਂ ਕਿਸੇ ਦੇ ਆਉਣ ਜਾਂ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਖਾਨ ਜਿਸ ਸਮੇਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਉਸ ਸਮੇਂ ਉਨ੍ਹਾ ਦਾ ਸੰਬੋਧਨ ਟੀ ਵੀ ’ਤੇ ਲਾਈਵ ਨਹੀਂ ਕੀਤਾ ਗਿਆ। ਸਵਾਲ ਉਠਾਉਂਦੇ ਹੋਏ ਉਹਨਾ ਕਿਹਾ ਕਿ ਉਨ੍ਹਾ ਦੇ ਸੰਬੋਧਨ ਨੂੰ ਟੈਲੀਵਿਜ਼ਨ ’ਤੇ ਲਾਈਵ ਨਹੀਂ ਕੀਤਾ ਜਾ ਰਿਹਾ, ਕਿਉਂਕਿ ਇਸ ਨਾਲ ਵੱਧ ਤੋਂ ਵੱਧ ਲੋਕ ਉਨ੍ਹਾਂ ’ਤੇ ਹੋ ਰਹੇ ਜ਼ੁਲਮ ਨੂੰ ਸੁਣ ਤੇ ਦੇਖ ਸਕਣਗੇ। ਇਮਰਾਨ ਨੇ ਕਿਹਾ ਕਿ ਇਹ ਜਮਾਨ ਪਾਰਕ ਹੈ, ਜੋ ਸਭ ਤੋਂ ਜ਼ਿਆਦਾ ਦਰਸ਼ਕਾਂ ਦੀ ਗਿਣਤੀ ਬਟੋਰਦਾ ਹੈ, ਪਰ ਫਿਰ ਵੀ ਮੇਰੇ ਸੰਬੋਧਨ ਨੂੰ ਪ੍ਰਸਾਰਤ ਨਹੀਂ ਕੀਤਾ ਜਾਵੇਗਾ। ਉਨ੍ਹਾ ਆਪਣੇ ਸੰਬੋਧਨ ’ਚ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਕੀ ਅਸੀਂ ਆਪਣੇ ਕਾਰਜਕਾਲ ’ਚ ਕਦੀ ਇਸ ਦਾ ਸਹਾਰਾ ਲਿਆ?

LEAVE A REPLY

Please enter your comment!
Please enter your name here