ਸਿੱਖ ਕਤਲੇਆਮ ਮਾਮਲੇ ’ਚ ਟਾਈਟਲਰ ਖਿਲਾਫ ਸੀ ਬੀ ਆਈ ਵੱਲੋਂ ਚਾਰਜਸ਼ੀਟ ਦਾਖਲ

0
229

ਨਵੀਂ ਦਿੱਲੀ : ਸੀ ਬੀ ਆਈ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਪੁਲ ਬੰਗਸ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ। ਇਹ ਮਾਮਲਾ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ ਇਲਾਕੇ ਵਿਚ ਗੁਰਦੁਆਰੇ ਨੂੰ ਸਾੜਨ ਅਤੇ ਤਿੰਨ ਵਿਅਕਤੀਆਂ ਦੀ ਹੱਤਿਆ ਨਾਲ ਸੰਬੰੰਧਤ ਹੈ। ਸੀ ਬੀ ਆਈ ਨੇ ਇਥੇ ਵਿਸ਼ੇਸ਼ ਅਦਾਲਤ ਵਿਚ ਦਾਇਰ ਆਪਣੀ ਚਾਰਜਸ਼ੀਟ ਵਿਚ ਕਿਹਾ ਕਿ 1 ਨਵੰਬਰ 1984 ਨੂੰ ਟਾਈਟਲਰ ਨੇ ਪੁਲ ਬੰਗਸ ਨੇੜੇ ਗੁਰਦੁਆਰਾ ਆਜ਼ਾਦ ਮਾਰਕੀਟ ਵਿਖੇ ਭੀੜ ਨੂੰ ਭੜਕਾਇਆ, ਜਿਸ ਨੇ ਗੁਰਦੁਆਰੇ ਨੂੰ ਸਾੜ ਦਿੱਤਾ ਅਤੇ ਤਿੰਨ ਸਿੱਖਾਂ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਟਾਈਟਲਰ ’ਤੇ ਭਾਰਤੀ ਦੰਡਾਵਲੀ (ਆਈ ਪੀ ਸੀ) ਦੀ ਧਾਰਾ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਦੇ ਤਹਿਤ ਦੋਸ਼ ਲਗਾਏ ਹਨ। ਉਨ੍ਹਾ ਕਿਹਾ ਕਿ ਅਦਾਲਤ 2 ਜੂਨ ਨੂੰ ਦੋਸ਼ਾਂ ’ਤੇ ਵਿਚਾਰ ਕਰੇਗੀ।

LEAVE A REPLY

Please enter your comment!
Please enter your name here