ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਵੱਲੋਂ 2 ਹਜ਼ਾਰ ਰੁਪਏ ਦੇ ਨੋਟ ਨੂੰ ਸਤੰਬਰ 2023 ਤੋਂ ਬਾਅਦ ਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਕੇਂਦਰ ’ਤੇ ਨਿਸ਼ਾਨਾ ਸਾਧਿਆ। ਖੜਗੇ ਨੇ ਸਵਾਲ ਕੀਤਾ ਕਿ ਕੀ ਨੋਟਬੰਦੀ ਰੂਪੀ ਗਲਤ ਫੈਸਲੇ ’ਤੇ ਪਰਦਾ ਪਾਉਣ ਲਈ ਇਹ ‘ਦੂਜੀ ਨੋਟਬੰਦੀ’ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਇਕ ਨਿਰਪੱਖ ਜਾਂਚ ਨਾਲ ਹੀ ਪੂਰੀ ਸੱਚਾਈ ਸਾਹਮਣੇ ਆਏਗੀ। ਖੜਗੇ ਨੇ ਟਵੀਟ ਕੀਤਾਤੁਸੀਂ ਪਹਿਲੀ ਨੋਟਬੰਦੀ ਨਾਲ ਅਰਥ ਵਿਵਸਥਾ ਨੂੰ ਇਕ ਡੂੰਘਾ ਜ਼ਖਮ ਦਿੱਤਾ ਸੀ, ਜਿਸ ਨਾਲ ਪੂਰਾ ਅਸੰਗਠਿਤ ਖੇਤਰ ਤਬਾਹ ਹੋ ਗਿਆ, ਸੂਖਮ, ਲਘੂ ਅਤੇ ਮੱਧਮ ਉਦਯੋਗ ਠੱਪ ਹੋ ਗਏ ਅਤੇ ਕਰੋੜਾਂ ਰੁਜ਼ਗਾਰ ਚਲੇ ਗਏ।
ਹੁਣ 2 ਹਜ਼ਾਰ ਰੁਪਏ ਦੇ ਨੋਟ ਵਾਲੀ ‘ਦੂਜੀ ਨੋਟਬੰਦੀ’। ਕੀ ਇਹ ਗਲਤ ਫੈਸਲੇ ਦੇ ਉੱਪਰ ਪਰਦਾ ਪਾਉਣਾ ਹੈ? ਇਕ ਨਿਰਪੱਖ ਜਾਂਚ ਤੋਂ ਹੀ ‘ਕਾਰਨਾਮਿਆਂ’ ਦੀ ਸੱਚਾਈ ਸਾਹਮਣੇ ਆਏਗੀ।



