19.4 C
Jalandhar
Tuesday, April 16, 2024
spot_img

ਕਾਂਗਰਸ ਦੇ 5 ਵਾਅਦੇ ਪਹਿਲੀ ਮੀਟਿੰਗ ’ਚ ਮਨਜ਼ੂਰ

ਬੈਂਗਲੁਰੂ : ਕਰਨਾਟਕ ’ਚ ਸ਼ਨੀਵਾਰ ਕਾਂਗਰਸ ਦੀ ਸਰਕਾਰ ਬਣ ਗਈ। ਸਿੱਧਾਰਮਈਆ ਨੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਿਆ। ਇਸ ਦੇ ਨਾਲ ਹੀ ਕਰਨਾਟਕ ਵਿਧਾਨ ਸਭਾ ’ਚ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪਹਿਲੀ ਕੈਬਨਿਟ ਮੀਟਿੰਗ ’ਚ ਮਨਜ਼ੂਰੀ ਦੇ ਦਿੱਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ, ‘ਮੈਨੀਫੈਸਟੋ ’ਚ ਪੰਜ ਗਰੰਟੀਆਂ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਨ੍ਹਾਂ ਪੰਜ ਗਰੰਟੀਆਂ ਨੂੰ ਲਾਗੂ ਕਰਨ ਦਾ ਆਦੇਸ਼ ਪਹਿਲੀ ਕੈਬਨਿਟ ਮੀਟਿੰਗ ’ਚ ਦੇ ਦਿੱਤਾ ਗਿਆ ਹੈ। ਹੁਣ ਅਗਲੀ ਕੈਬਨਿਟ ਮੀਟਿੰਗ ਇੱਕ ਹਫ਼ਤੇ ਦੇ ਅੰਦਰ ਬੁਲਾਈ ਗਈ ਹੈ, ਜਿਸ ਤੋਂ ਬਾਅਦ ਵਾਅਦਿਆਂ ਨੂੰ ਲਾਗੂ ਕਰ ਦਿੱਤਾ ਜਾਵੇਗਾ।’ ਮੀਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਹੁੰ ਚੁੱਕ ਸਮਾਗਮ ’ਚ ਕਿਹਾ, ‘ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ।’
ਇਸ ਤੋਂ ਪਹਿਲਾ ਸਿੱਧਾਰਮਈਆ ਨੇੰ ਸੂਬੇ ’ਚ ਨਵੀਂ ਕਾਂਗਰਸ ਸਰਕਾਰ ਦੇ ਸਹੁੰ ਚੁੱਕ ਸਮਾਗਮ ’ਚ ਕਰਨਾਟਕ ਦੇ 24ਵੇਂ ਮੁੱਖ ਮੰਤਰੀ ਦੇ ਰੂਪ ’ਚ ਹਲਫ਼ ਲਿਆ। ਉਥੇ ਹੀ ਡੀ ਕੇ ਸ਼ਿਵਕੁਮਾਰ ਨੇ ਉਪ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਲਈ। ਡਾ. ਜੀ ਪਰਮੇਸ਼ਵਰ, ਕੇ ਐੱਚ ਮੁਨੀਅੱਪਾ, ਕੇ ਜੇ ਜਾਰਜ ਅਤੇ ਐੱਮ ਬੀ ਪਾਟਿਲ, ਸਤੀਸ਼ ਜਾਰਕੀ ਹੋਲੀ, ਪਿ੍ਰਆਂਕ ਖੜਗੇ, ਰਾਮ�ਿਗਾ ਰੈਡੀ ਅਤੇ ਬੀ ਜ਼ੱੈਡ ਜ਼ਮੀਰ ਅਹਿਮਦ ਖਾਨ ਨੇ ਨਵੀਂ ਚੁਣੀ ਕਰਨਾਟਕ ਸਰਕਾਰ ’ਚ ਕੈਬਨਿਟ ਮੰਤਰੀਆਂ ਦੇ ਰੂਪ ’ਚ ਸਹੰੁ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਦਿਵਾਈ।
ਇਸ ਮੌਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਯਾਤਰਾ ’ਚ ਕਿਹਾ ਸੀ ਕਿ ਨਫ਼ਰਤ ਨੂੰ ਮਿਟਾਉਣਾ ਅਤੇ ਮੁਹੱਬਤ ਜਿਤਾਉਣੀ ਹੈ। ਨਫ਼ਰਤ ਦੇ ਬਾਜ਼ਾਰ ’ਚ ਕਰਨਾਟਕ ਦੇ ਲੱਖਾਂ ਲੋਕਾਂ ਨੇ ਮੁਹੱਬਤ ਦੀਆਂ ਦੁਕਾਨਾਂ ਖੋਲ੍ਹੀਆਂ ਹਨ। ਉਨ੍ਹਾ ਕਰਨਾਟਕ ਦੀ ਜਨਤਾ ਨੂੰ ਦਿਲ ਤੋਂ ਅਤੇ ਕਾਂਗਰਸ ਪਾਰਟੀ ਵੱਲੋਂ ਧੰਨਵਾਦ ਦਿੱਤਾ। ਰਾਹੁਲ ਨੇ ਜਨਤਾ ਨੂੰ ਸੰਬੋਧਨ ਹੁੰਦੇ ਹੋਏ ਕਿਹਾਤੁਸੀਂ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ। ਉਨ੍ਹਾ ਕਿਹਾ ਕਿ ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਜੋ ਕਹਿੰਦੇ ਹਾਂ, ਉਹ ਅਸੀਂ ਕਰ ਕੇ ਵਿਖਾਉਂਦੇ ਹਾਂ। ਪਿਛਲੇ ਪੰਜ ਸਾਲਾਂ ’ਚ ਤੁਸੀਂ ਕਿਹੜੀਆਂ ਮੁਸ਼ਕਲਾਂ ਸਹਿਣ ਕੀਤੀਆਂ, ਇਹ ਤੁਸੀਂ ਅਤੇ ਅਸੀਂ ਸਭ ਜਾਣਦੇ ਹਾਂ। ਮੀਡੀਆ ’ਚ ਲਿਖਿਆ ਗਿਆ ਕਿ ਇਹ ਚੋਣ ਕਾਂਗਰਸ ਪਾਰਟੀ ਕਿਉਂ ਜਿੱਤੀ। ਇਸ ਜਿੱਤ ਦਾ ਸਿਰਫ਼ ਇੱਕ ਹੀ ਕਾਰਨ ਹੈ ਅਤੇ ਉਹ ਹੈ ਕਿ ਕਾਂਗਰਸ ਕਰਨਾਟਕ ਦੇ ਗਰੀਬਾਂ, ਪੱਛੜੇ, ਦਲਿਤਾਂ ਦੇ ਨਾਲ ਖੜੀ ਹੋਈ ਹੈ। ਮੁੱਖ ਮੰਤਰੀ ਦੇ ਰੂਪ ’ਚ ਸਿੱਧਾਰਮਈਆ ਦਾ ਇਹ ਦੂਜਾ ਕਾਰਜਕਾਲ ਹੈ। ਉਨ੍ਹਾ ਪਹਿਲਾਂ 2013 ਅਤੇ 2018 ਵਿਚਾਲੇ ਇਹ ਇਹ ਅਹੁਦਾ ਸੰਭਾਲਿਆ ਸੀ।
ਸਹੁੰ ਚੁੱਕ ਸਮਾਗਮ ’ਚ 9 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸ਼ਾਮਲ ਹੋਏ। ਇਹਨਾਂ ’ਚ ਮਹਿਬੂਬਾ ਮੁਫ਼ਤੀ (ਪੀ ਡੀ ਪੀ), ਨਿਤਿਸ਼ ਕੁਮਾਰ (ਜੇ ਡੀ ਯੂ), ਤੇਜਸਵੀ ਯਾਦਵ (ਆਰ ਜੇ ਡੀ), ਡੀ ਰਾਜਾ (ਸੀ ਪੀ ਆਈ), ਸੀਤਾ ਰਾਮ ਯੇਚੁਰੀ (ਸੀ ਪੀ ਐੱਮ), ਐੱਮ ਕੇ ਸਟਾਲਿਨ (ਡੀ ਐੱਮ ਕੇ), ਸ਼ਰਦ ਪਵਾਰ (ਐੱਨ ਸੀ ਪੀ), ਫਾਰੂਖ ਅਬਦੁੱਲਾ (ਨੈਸ਼ਨਲ ਕਾਂਗਰਸ), ਕਮਲ ਹਸਨ (ਮੱਕਲ ਨਿਧੀ ਮਾਇਮ) ਆਦਿ ਸ਼ਾਮਲ ਹੋਏ।

Related Articles

LEAVE A REPLY

Please enter your comment!
Please enter your name here

Latest Articles