ਟਰੈਕਟਰ-ਟਰਾਲੀ ਪਲਟਣ ਨਾਲ ਤਿੰੰਨ ਦੀ ਮੌਤ

0
248

ਗੜ੍ਹਸ਼ੰਕਰ (ਫੂਲਾ ਸਿੰਘ ਬੀਰਮਪੁਰ)-ਗੜ੍ਹਸ਼ੰਕਰ ਦੇ ਖੁਰਾਲਗੜ੍ਹ ਸਾਹਿਬ ਨੂੰ ਆਉਣ ਵਾਲੀ ਸੰਗਤ ਨਾਲ ਫਿਰ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰਾਲੀ ਪਲਟਣ ਨਾਲ ਤਿੰਨ ਔਰਤਾਂ ਦੀ ਮੌਤ ਹੋ ਗਈ। ਪਿੰਡ ਪਰਾਗਪੁਰ, ਤਹਿਸੀਲ ਬਲਾਚੌਰ ਦੀ ਸੰਗਤ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਤਾਂ ਉਤਰਾਈ ’ਤੇ ਬਰੇਕ ਨਾ ਲੱਗਣ ਕਾਰਨ ਹਾਦਸਾ ਵਾਪਰਿਆ। ਮਿ੍ਰਤਕਾਂ ਦੀ ਪਛਾਣ ਮਹਿੰਦਰ ਕੌਰ ਪਤਨੀ ਪਿਆਰਾ ਲਾਲ (50), ਭੁਪਿੰਦਰ ਕੌਰ ਪੁੱਤਰੀ ਹਰਬੰਸ ਲਾਲ (21) ਤੇ ਸੁਖਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਪਿੰਡ ਪਰਾਗਪੁਰ ਵਜੋਂ ਹੋਈ ਹੈ।

LEAVE A REPLY

Please enter your comment!
Please enter your name here