ਸ੍ਰੀਨਗਰ ’ਚ ਜੀ-20 ਮੀਟਿੰਗ ਅੱਜ ਤੋਂ

0
278

ਰਾਜੌਰੀ : ਬੀ ਐੱਸ ਐੱਫ ਨੇ ਸੋਮਵਾਰ ਤੋਂ ਸ੍ਰੀਨਗਰ ’ਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਐਤਵਾਰ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ। ਝਨਾਂ ਦਰਿਆ ਦੇ ਕੰਢੇ ਗਸ਼ਤ ਲਈ ਬੀ ਐੱਸ ਐੱਫ ਨੇ ਵਿਸ਼ੇਸ਼ ਜਲ ਦਸਤਾ ਤਾਇਨਾਤ ਕੀਤਾ ਹੈ। ਦਸਤੇ ਨੂੰ ਵਿਸ਼ੇਸ਼ ਕਿਸ਼ਤੀਆਂ ਮੁਹੱਈਆ ਕੀਤੀਆਂ ਗਈਆਂ ਹਨ। ਜੀ-20 ਮੀਟਿੰਗ 22 ਤੋਂ 24 ਮਈ ਤੱਕ ਚੱਲੇਗੀ। ਸ੍ਰੀਨਗਰ ਦੀ ਡਲ ਝੀਲ ’ਤੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਝੀਲ ਦੇ ਕੰਢੇ ਸ਼ੇਰ ਏ ਕਸ਼ਮੀਰ ਕੌਮਾਂਤਰੀ ਕਾਨਫਰੰਸ ਸੈਂਟਰ ’ਚ ਵਰਕਿੰਗ ਗਰੁੱਪ ਦੀ ਮੀਟਿੰਗ ਹੋਣੀ ਹੈ।

LEAVE A REPLY

Please enter your comment!
Please enter your name here