1000 ਦਾ ਨੋਟ ਚਲਾਉਣ ਦੀ ਯੋਜਨਾ ਨਹੀਂ

0
190

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 2000 ਦੇ ਨੋਟ ਨੂੰ ਵਾਪਸ ਲੈਣ ਦਾ ਫੈਸਲਾ ਕਰੰਸੀ ਪ੍ਰਬੰਧਨ ਦਾ ਹਿੱਸਾ ਹੈ। ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ 2,000 ਰੁਪਏ ਦਾ ਨੋਟ ਲਿਆਂਦਾ ਗਿਆ ਸੀ। ਬੈਂਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ 30 ਸਤੰਬਰ ਤੱਕ ਵੱਧ ਤੋਂ ਵੱਧ 2000 ਵਾਪਸ ਆ ਜਾਣਗੇ। ਪਹਿਲਾਂ ਵੀ ਦੁਕਾਨਦਾਰ 2000 ਦਾ ਨੋਟ ਲੈਣ ਤੋਂ ਝਿਜਕਦੇ ਸਨ, ਹੁਣ ਸ਼ਾਇਦ ਹੋਰ ਵੀ ਝਿਜਕਣਗੇ।
ਉਨ੍ਹਾ ਕਿਹਾ ਕਿ ਬੈਂਕ ਖਾਤੇ ’ਚ 50,000 ਰੁਪਏ ਜਾਂ ਇਸ ਤੋਂ ਵੱਧ ਜਮ੍ਹਾਂ ਕਰਾਉਣ ਲਈ ਲਾਜ਼ਮੀ ਪੈਨ ਦਾ ਮੌਜੂਦਾ ਨਿਯਮ 2,000 ਰੁਪਏ ਦੇ ਨੋਟਾਂ ਦੇ ਮਾਮਲੇ ’ਚ ਵੀ ਲਾਗੂ ਹੋਵੇਗਾ। ਉਨ੍ਹਾ ਇਨ੍ਹਾਂ ਕਿਆਸਅਰਾਈਆਂ ਨੂੰ ਰੱਦ ਕੀਤਾ ਕਿ 1000 ਰੁਪਏ ਦਾ ਨਵਾਂ ਨੋਟ ਚਲਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here