ਕਾਲਾ ਧਨ ਕਢਾਉਣ ਦਾ ਭਾਜਪਾ ਦਾ ਦਾਅਵਾ ਫੋਕਾ : ਚਿਦੰਬਰਮ

0
210

ਨਵੀਂ ਦਿੱਲੀ : ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ 2016 ਵਿਚ 2000 ਰੁਪਏ ਦੇ ਨੋਟ ਪੇਸ਼ ਕਰਨ ਦੇ ਕਦਮ ਨੂੰ ਮੂਰਖਤਾਪੂਰਨ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਕਰੰਸੀ ਨੇ ਸਿਰਫ ਉਨ੍ਹਾਂ ਲੋਕਾਂ ਲਈ ਪੈਸਾ ਜਮ੍ਹਾਂ ਕਰਨਾ ਆਸਾਨ ਬਣਾਇਆ ਹੈ, ਜਿਹੜੇ ਕਾਲਾ ਧਨ ਰੱਖਦੇ ਹਨ। ਚਿਦੰਬਰਮ ਨੇ ਟਵੀਟ ਕੀਤਾ-ਬੈਂਕਾਂ ਨੇ ਸਪੱਸ਼ਟ ਕੀਤਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਕੋਈ ਪਛਾਣ ਪੱਤਰ ਦੇਣ, ਕੋਈ ਫਾਰਮ ਭਰਨ ਜਾਂ ਕੋਈ ਸਬੂਤ ਜਮ੍ਹਾਂ ਕਰਨ ਦੀ ਲੋੜ ਨਹੀਂ। ਕਾਲੇ ਧਨ ਦਾ ਪਤਾ ਲਗਾਉਣ ਲਈ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਭਾਜਪਾ ਦਾ ਦਾਅਵਾ ਬੇਕਾਰ ਹੋ ਗਿਆ ਹੈ। ਉਨ੍ਹਾ ਕਿਹਾ ਕਿ ਆਮ ਲੋਕਾਂ ਕੋਲ 2,000 ਰੁਪਏ ਦੇ ਨੋਟ ਨਹੀਂ ਹਨ ਕਿਉਂਕਿ ਉਹ 2016 ਤੋਂ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਨੂੰ ਰੱਖਣ ਤੋਂ ਝਿਜਕਦੇ ਰਹੇ ਹਨ।

LEAVE A REPLY

Please enter your comment!
Please enter your name here