ਲੰਡਨ : ਇੱਥੋਂ ਦੀ 41 ਸਾਲਾ ਮਨਦੀਪ ਕੌਰ ਨੂੰ ਬਕਿੰਘਮ ਸ਼ਾਇਰ ਸਥਿਤ ਸੰਗਠਤ ਅਪਰਾਧ ਸਮੂਹ ਲਈ ਪੈਸੇ ਅਤੇ ਨਸ਼ੀਲੇ ਪਦਾਰਥਾਂ ਦੇ ਕੋਰੀਅਰ ਵਜੋਂ ਕੰਮ ਕਰਨ ਲਈ ਚਾਰ ਸਾਲ 8 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਮਨਦੀਪ ਕੌਰ ਨੂੰ ਜੂਨ 2020 ’ਚ 50,000 ਪੌਂਡ ਨਾਲ ਗਿ੍ਰਫਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮਨਦੀਪ ਕੌਰ ਨੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕੀਤੀ ਤੇ ਪੈਸਾ ਇਧਰ ਤੋਂ ਉਧਰ ਪਹੁੰਚਾਇਆ।


