ਮੋਦੀ ਮਾਮਲੇ ’ਚ ਬੀ ਬੀ ਸੀ ਨੂੰ ਨੋਟਿਸ

0
267

ਨਵੀਂ ਦਿੱਲੀ : ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪਾਬੰਦੀਸ਼ੁਦਾ ਦਸਤਾਵੇਜ਼ੀ ਫਿਲਮ ਖਿਲਾਫ ਮਾਣਹਾਨੀ ਦੇ ਮੁਕੱਦਮੇ ’ਚ ਬਿ੍ਰਟਿਸ਼ ਬ੍ਰੌਡਕਾਸਟਿੰਗ ਕੰਪਨੀ (ਬੀ ਬੀ ਸੀ) ਨੂੰ ਸੋਮਵਾਰ ਨੋਟਿਸ ਜਾਰੀ ਕੀਤਾ। ਗੁਜਰਾਤ ਸਥਿਤ ਗੈਰ-ਸਰਕਾਰੀ ਸੰਗਠਨ ਜਸਟਿਸ ਆਨ ਟ੍ਰਾਇਲ ਵੱਲੋਂ ਦਾਇਰ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸਤਾਵੇਜ਼ੀ ਫਿਲਮ ਨੇ ਦੇਸ਼, ਨਿਆਂਪਾਲਿਕਾ ਅਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਦਾਗਦਾਰ ਕੀਤਾ ਹੈ। ਜਸਟਿਸ ਸਚਿਨ ਦੱਤਾ ਨੇ ਸੰਮਨ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਲਈ ਸੂਚੀਬੱਧ ਕਰ ਦਿੱਤੀ ਹੈ।

LEAVE A REPLY

Please enter your comment!
Please enter your name here